logo
logo

ਗਾਇਕ ਸੱਬੇ ਦਾ ਆਪਣੇ ਪਿੰਡ ‘ਚ ਇੱਕ ਸ਼ਖਸ ਦੇ ਨਾਲ ਪਿਆ ਪੰਗਾ, ਵੀਡੀਓ ਹੋ ਰਹੇ ਵਾਇਰਲ

ਗਾਇਕ ਸੱਬਾ ਆਪਣੇ ਗੀਤਾਂ ਦੇ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦਾ ਹੈ। ਪਰ ਇਸ ਵਾਰ ਉਹ ਆਪਣੇ ਕਿਸੇ ਗੀਤ ਦੇ ਕਾਰਨ ਨਹੀਂ ਬਲਕਿ ਆਪਣੇ ਪਿੰਡ ਦੇ ਕਿਸੇ ਸ਼ਖਸ ਦੇ ਨਾਲ ਕੀਤੇ ਦੁਰਵਿਹਾਰ ਨੂੰ ਲੈ ਕੇ ਚਰਚਾ ‘ਚ ਹੈ।   ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਆਪਣੇ ਪਿੰਡ ਦੇ ਇੱਕ ਸ਼ਖਸ ਦੇ ਨਾਲ ਬਹਿਸਬਾਜ਼ੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਸ਼ਖਸ ਸੱਬੇ ‘ਤੇ ਧੱਕਾ ਮਾਰਨ ਦੇ ਇਲਜ਼ਾਮ ਲਗਾ ਰਿਹਾ ਹੈ ਅਤੇ ਸੱਬਾ ਵੀ ਕਹਿ ਰਿਹਾ ਹੈ ਕਿ ਪਹਿਲਾਂ ਉਸ ਨੇ ਧੱਕਾ ਮਾਰਿਆ ਸੀ ਜਿਸ ਤੋਂ ਬਅਦ ਇਹ ਬਹਿਸਬਾਜ਼ੀ ਵਧ ਗਈ।

ਵੀਡੀਓ ‘ਚ ਇੱਕ ਮਹਿਲਾ ਦੋਨਾਂ ਧਿਰਾਂ ‘ਚ ਬਚਾਅ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਗਾਇਕ ਸੱਬਾ ਦਾ ਵਰਕ ਫ੍ਰੰਟ 

ਗਾਇਕ ਸੱਬਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ‘ਕਰਕੇ ਫਲਾਈ ਆਵਾਂ’ ਦੇ ਨਾਲ ਸ਼ੌਹਰਤ ਮਿਲੀ ਸੀ ਅਤੇ ਇਸੇ ਗੀਤ ਦੇ ਨਾਲ ਇੰਡਸਟਰੀ ‘ਚ ਉਸ ਦੀ ਜਗ੍ਹਾ ਬਣਾਈ । ਜਿਸ ਤੋਂ ਬਾਅਦ ਸੱਬਾ ਨੇ ਹੋਰ ਵੀ ਕਈ ਗੀਤ ਗਾਏ ਹਨ।ਸੱਬੇ ਦਾ ਸਬੰਧ ਫਰੀਦਕੋਟ ਦੇ ਮਰਾੜ ਕਲਾਂ ਦੇ ਨਾਲ ਹੈ। 

- GTC Pollywood

Top Stories