logo
logo

ਯੂ ਟਿਊਬਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਨੂੰ ਕੀਤਾ ਗਿਆ ਗ੍ਰਿਫਤਾਰ, ਪੁਲਿਸ ‘ਤੇ ਗੋਲੀਆਂ ਚਲਾਉਣ ਦਾ ਇਲਜ਼ਾਮ

ਯੂਟਿਊਬਰ ਗੋਪੀ ਸ਼ੋਕਰ ਦਾ ਭਰਾ ਮਨੀ ਸ਼ੋਕਰ ਸੁਰਖੀਆਂ ‘ਚ ਆ ਗਿਆ ਹੈ। ਉਸ ‘ਤੇ ਇਲਜ਼ਾਮ ਹੈ ਕਿ ਪੁਲਿਸ ‘ਤੇ ਚੈਕਿੰਗ ਦੌਰਾਨ ਉਸ ਨੇ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਨੀ ਸ਼ੋਕਰ ‘ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਜਿਸ ਪਿਸਟਲ ਦੇ ਨਾਲ ਉਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ ਉਹ ਵਿਦੇਸ਼ੀ ਪਿਸਟਲ ਹੈ ਅਤੇ ਇਹ ਹਥਿਆਰ ਬਿਨਾਂ ਲਾਇਸੈਂਸ ਤੋਂ ਰੱਖਿਆ ਗਿਆ ਹੈ। ਇਹ ਵਾਕਿਆ ਜੰਡਿਆਲਾ ਮੋੜ ਤੇ ਚੈਕਿੰਗ ਦੌਰਾਨ ਹੋਇਆ ਹੈ। ਪੁਲਿਸ ਮੁਤਾਬਕ ਇਹ ਗੋਲੀਆਂ ਨੇੜੇ ਦੀ ਕੰਧ ‘ਤੇ ਲੱਗੀਆਂ ਸਨ ਅਤੇ ਇਸ ਤੋਂ ਬਾਅਦ ਪੁਲਿਸ ਨੇ ਹਥਿਆਰ   ਤੇ ਵਾਹਨ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਗੋਪੀ ਸ਼ੋਕਰ ਹੈ ਮਸ਼ਹੂਰ ਯੂ-ਟਿਊਬਰ 

ਗੋਪੀ ਸ਼ੋਕਰ ਮਸ਼ਹੂਰ ਯੂਟਿਊਬਰ ਹੈ ਅਤੇ ਅਕਸਰ ਉਹ ਯੂਟਿਊਬ ‘ਤੇ ਆਪਣਾ ਕੰਟੈਟ ਕ੍ਰਿਏਟ ਕਰਦਾ ਰਹਿੰਦਾ ਹੈ। ਸੋਸ਼ਲ ਮੀਡੀਆ ਤੇ ਅਕਸਰ ਉਹ ਸਰਗਰਮ ਰਹਿੰਦਾ ਹੈ ਅਤੇ ਅਕਸਰ ਆਪਣੇ ਵਲੋਗ ਵੀ ਸਾਂਝੇ ਕਰਦਾ ਰਹਿੰਦਾ ਹੈ। ਹਾਲ ਹੀ ‘ਚ ਉਹ ਵਿਦੇਸ਼ ਤੋਂ ਵੀ ਹੋ ਕੇ ਆਇਆ ਹੈ ਅਤੇ ਗਾਇਕ ਗੈਰੀ ਸੰਧੂ ਦੇ ਨਾਲ ਵੀ ਉਸ ਨੇ ਆਪਣੇ ਕਈ ਵੀਡੀਓ ਸਾਂਝੇ ਕੀਤੇ ਸਨ।ਗੋਪੀ ਸ਼ੋਕਰ ਨੇ ਆਪਣੀ ਜ਼ਿੰਦਗੀ ‘ਚ ਬਹੁਤ ਉਤਰਾਅ ਚੜ੍ਹਾਅ ਵੇਖੇ ਹਨ। 

- GTC Pollywood

Top Stories