ਕੈਨੇਡਾ ‘ਚ ਕੁਝ ਸਮਾਂ ਪਹਿਲਾਂ ਕਪਿਲ ਸ਼ਰਮਾ ਨੇ ਆਪਣਾ ਕੈਫੇ ਖੋਲਿ੍ਹਆ ਹੈ। ਜਿਸ ਦੇ ਕਈ ਵੀਡੀਓ ਤੇ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ। ਇਸ ਕੈਫੇ ‘ਚ ਹੁਣ ਤੱਕ ਕਈ ਸੈਲੀਬ੍ਰੇਟੀ ਪਹੁੰਚ ਚੁੱਕੇ ਹਨ। ਹੁਣ ਗਾਇਕ ਜ਼ੋਰਾ ਰੰਧਾਵਾ ਵੀ ‘ਕੈਪਸ ਕੈਫੇ’ ‘ਚ ਗਏ ਹਨ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
Add GTC Pollywood on Google
ਕੈਨੇਡਾ ‘ਚ ਕੁਝ ਸਮਾਂ ਪਹਿਲਾਂ ਕਪਿਲ ਸ਼ਰਮਾ (Kapil Sharma) ਨੇ ਆਪਣਾ ਕੈਫੇ ਖੋਲਿ੍ਹਆ ਹੈ। ਜਿਸ ਦੇ ਕਈ ਵੀਡੀਓ ਤੇ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ। ਇਸ ਕੈਫੇ ‘ਚ ਹੁਣ ਤੱਕ ਕਈ ਸੈਲੀਬ੍ਰੇਟੀ ਪਹੁੰਚ ਚੁੱਕੇ ਹਨ। ਹੁਣ ਗਾਇਕ ਜ਼ੋਰਾ ਰੰਧਾਵਾ ਵੀ ‘ਕੈਪਸ ਕੈਫੇ’ ‘ਚ ਗਏ ਹਨ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

ਜਿਸ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੇ ਇੱਕ ਦੋਸਤ ਦੇ ਨਾਲ ਪਿੰਕ ਚਾਹ ਦਾ ਅਨੰਦ ਮਾਣਦਾ ਹੋਇਆ ਨਜ਼ਰ ਆ ਰਿਹਾ ਹੈ।ਜ਼ੋਰਾ ਰੰਧਾਵਾ ਨੇ ਇਸ ਵੀਡੀਓ ਨੂੰ ਕਪਿਲ ਸ਼ਰਮਾ ਨੂੰ ਵੀ ਟੈਗ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜ਼ੋਰਾ ਰੰਧਾਵਾ ਨੇ ਸੋਸ਼ਲ ਮੀਡੀਆ ਤੇ ਜ਼ੋਰਾ ਰੰਧਾਵਾ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਜ਼ੋਰਾ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਡਾਕਟਰ ਜ਼ਿਊਸ ਦੇ ਨਾਲ ਵੀ ਵੀਡੀਓ ਸਾਂਝਾ ਕੀਤਾ ਸੀ। ਜਿਸ ‘ਚ ਉਹ ਡਾਕਟਰ ਜ਼ਿਊਸ ਦੇ ਨਾਮ ਮਸਤੀ ਕਰਦੇ ਹੋਏ ਨਜ਼ਰ ਆਏ ਸਨ।
ਜ਼ੋਰਾ ਰੰਧਾਵਾ ਦਾ ਵਰਕ ਫ੍ਰੰਟ
ਜ਼ੋਰਾ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।ਉਨ੍ਹਾਂ ਨੇ ‘ਇੱਕ ਇੰਚ’, ‘ਪੇਸ਼ੀ ਜੱਟ ਦੀ’ ਸਣੇ ਕਈ ਹਿੱਟ ਗੀਤ ਗਾਏ ਹਨ। ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਕੰਮ ਕਰ ਰਹੇ ਹਨ। ਹੁਣ ਉਨ੍ਹਾਂ ਦੇ ਫੈਨਸ ਦੇ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦ ਹੀ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ ।
- GTC Pollywood