ਪੰਜਾਬੀ ਇੰਡਸਟਰੀ ‘ਚ ਨਵੀਂ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਐਲਾਨ ਹੋ ਗਿਆ ਹੈ।ਇਸ ਫ਼ਿਲਮ ‘ਚ ਸਿਦਕ ਗਿੱਲ ਤੇ ਜਾਨੀਆ ਜੋਸ਼ੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ।ਰਿਦਮ ਬੁਆਏਜ਼, ਸਕਾਈ ਪ੍ਰੋਡਕਸ਼ਨ ਅਤੇ ਗਿੱਲ ਨੈੱਟਵਰਕ ਦੀ ਇਹ ਪੇਸ਼ਕਸ਼ ਚਾਰ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Add GTC Pollywood on Google
ਪੰਜਾਬੀ ਇੰਡਸਟਰੀ ‘ਚ ਨਵੀਂ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਐਲਾਨ ਹੋ ਗਿਆ ਹੈ।ਇਸ ਫ਼ਿਲਮ ‘ਚ ਸਿਦਕ ਗਿੱਲ ਤੇ ਜਾਨੀਆ ਜੋਸ਼ੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ।ਰਿਦਮ ਬੁਆਏਜ਼, ਸਕਾਈ ਪ੍ਰੋਡਕਸ਼ਨ ਅਤੇ ਗਿੱਲ ਨੈੱਟਵਰਕ ਦੀ ਇਹ ਪੇਸ਼ਕਸ਼ ਚਾਰ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਫ਼ਿਲਮ ਦੇ ਕਲਾਕਾਰ ਵੀ ਐਕਸਾਈਟਡ ਹਨ ਅਤੇ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।

ਫ਼ਿਲਮ ਦੀ ਕਹਾਣੀ ਇੱਕ ਜੋੜੀ ਦੇ ਆਲੇ ਦੁਆਲੇ ਘੁੰਮਦੀ ਹੈ। ਜਿਸ ‘ਚ ਜੋੜੀ ਦੇ ਗਿਲੇ ਸ਼ਿਕਵੇ ਤੇ ਪਿਆਰ ਨੂੰ ਦਰਸਾਇਆ ਜਾਵੇਗਾ। ਇਸ ਫ਼ਿਲਮ ਦਾ ਆਫੀਸ਼ੀਅਲ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਿਦਮ ਬੁਆਏਜ਼ ਦੇ ਵੱਲੋਂ ਕਈ ਹਿੱਟ ਫ਼ਿਲਮਾਂ ਬਣਾਈਆਂ ਗਈਆਂ ਹਨ। ਇੰਡਸਟਰੀ ‘ਚ ਇਸ ਨਵੀਂ ਜੋੜੀ ਨੂੰ ਪੇਸ਼ ਕੀਤਾ ਜਾ ਰਿਹਾ ਹੈ ।
ਹੁਣ ਵੇਖਣਾ ਇਹ ਹੋਵੇਗਾ ਕਿ ਇਸ ਫ਼ਿਲਮ ਦੇ ਰਾਹੀਂ ਇਹ ਦੋਵੇਂ ਕਲਾਕਾਰ ਦਰਸ਼ਕਾਂ ਦਾ ਦਿਲ ਕਿੰਨਾ ਕੁ ਜਿੱਤ ਪਾਉਣਗੇ। ਪੰਜਾਬੀ ਇੰਡਸਟਰੀ ਦਿਨੋਂ ਦਿਨ ਵੱਧ ਫੁਲ ਰਹੀ ਹੈ ਅਤੇ ਆਏ ਦਿਨ ਨਵੀਆਂ ਨਵੀਆਂ ਫ਼ਿਲਮਾਂ ਦੀ ਆਮਦ ਹੋ ਰਹੀ ਹੈ ਅਤੇ ਨਵੇਂ ਕਲਾਕਾਰ ਇੰਡਸਟਰੀ ‘ਚ ਆ ਰਹੇ ਹਨ।
- GTC Pollywood