logo
logo

ਹਸ਼ਨੀਨ ਚੌਹਾਨ ਦੀ ਫ਼ਿਲਮ ‘ਪਟਾਕਾ ਗੁੱਡੀਆਂ’ ਦੀ ਰਿਲੀਜ਼ ਡੇਟ ਦਾ ਐਲਾਨ, ਦੋ ਜੁੜਵਾ ਭੈਣਾਂ ਦੀ ਕਹਾਣੀ ਨੂੰ ਬਿਆਨ ਕਰੇਗੀ ਫ਼ਿਲਮ

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ। ਹੁਣ ਜਲਦ ਹੀ ਹਸ਼ਨੀਨ ਚੌਹਾਨ ਅਤੇ ਰੁਪਿੰਦਰ ਰੂਪੀ ਨਵੀਂ ਫ਼ਿਲਮ ‘ਪਟਾਕਾ ਗੁੱਡੀਆਂ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ।ਜਿਸ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ। ਇਹ ਫ਼ਿਲਮ ਤੀਹ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਹ ਫ਼ਿਲਮ ਦੋ ਭੈਣਾਂ ਦੀ ਜ਼ਿੰਦਗੀ ‘ਤੇ ਅਧਾਰਿਤ ਹੈ।

ਜਿਸ ‘ਚ ਇੱਕ ਭੈਣ ਸ਼ਰਾਰਤੀ, ਜਦੋਂਕਿ ਦੂਜੀ ਭੈਣ ਨੂੰ ਸਿੱਧੀ ਸਾਦੀ ਦਿਖਾਇਆ ਗਿਆ ਹੈ। ਇਸ ਫ਼ਿਲਮ ‘ਚ ਰੁਪਿੰਦਰ ਰੂਪੀ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲੈ ਕੇ ਹਸ਼ਨੀਨ ਚੌਹਾਨ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ। 

ਰੁਪਿੰਦਰ ਰੂਪੀ ਦਾ ਵਰਕ ਫ੍ਰੰਟ

ਅਦਾਕਾਰਾ ਰੁਪਿੰਦਰ ਰੂਪੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਭਾਵੇਂ ਉਹ ਸੰਜੀਦਾ ਕਿਰਦਾਰ ਹੋਣ,ਕਾਮੇਡੀ ਕਿਰਦਾਰ ਹੋਣ ਹਰ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ। ਰੁਪਿੰਦਰ ਰੂਪੀ ਨੇ ਮੁੰਡਾ ਹੀ ਚਾਹੀਦਾ, ਅਸੀਸ, ਗੋਡੇ ਗੋਡੇ ਚਾਅ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। 

- GTC Pollywood

Top Stories