ਬੀਤੇ ਦਿਨ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਰਿਲੀਜ਼ ਹੋ ਗਈ ਹੈ। ਇਸ ਤੋਂ ਪਹਿਲਾਂ ਫ਼ਿਲਮ ਦਾ ਪ੍ਰੀਮੀਅਰ ਹੋਇਆ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਫ਼ਿਲਮ ਦੀ ਸ਼ਲਾਘਾ ਵੀ ਕੀਤੀ। ਅਦਾਕਾਰ ਸਿਦਕ ਗਿੱਲ ਨੇ ਇਸ ਫ਼ਿਲਮ ਦੇ ਰਾਹੀਂ ਡੈਬਿਊ ਕੀਤਾ ਹੈ ਅਤੇ ਜਾਨਿਆ ਦੀ ਅਦਾਕਾਰੀ ਦੀ ਵੀ ਖੂਬ ਤਾਰੀਫ ਕੀਤੀ ਜਾ ਰਹੀ ਹੈ ।
Add GTC Pollywood on Google

ਗਾਇਕ ਜਸਬੀਰ ਜੱਸੀ ਵੀ ਫ਼ਿਲਮ ਦੇ ਪ੍ਰੀਮੀਅਰ ਦੇ ਦੌਰਾਨ ਪਹੁੰਚੇ ਜਿੱਥੇ ਉਨ੍ਹਾਂ ਨੇ ਫ਼ਿਲਮ ਦੀ ਸ਼ਲਾਘਾ ਕੀਤੀ ਅਤੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦੇ ਹੋਏ ਸਿਦਕ ਗਿੱਲ ਤੇ ਫ਼ਿਲਮ ਦੀ ਸਾਰੀ ਟੀਮ ਨੂੰ ਇਸ ਫ਼ਿਲਮ ਦੇ ਲਈ ਵਧਾਈ ਦਿੱਤੀ ।
_e8e0af46e9a6b7da83e9d667129a733e_1280X720.webp)
ਫ਼ਿਲਮ ਦੇ ਗੀਤ ਵੀ ਆ ਰਹੇ ਪਸੰਦ
ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦੇ ਗੀਤ ਵੀ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੇ ਹਨ । ਇਸ ਫ਼ਿਲਮ ‘ਚ ਯੁਵਰਾਜ ਹੰਸ ਦਾ ਗੀਤ ‘ਸਪੇਰਾ’ ਵੀ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਅਮਰਿੰਦਰ ਗਿੱਲ ਸਣੇ ਹੋਰ ਵੀ ਕਈਆਂ ਨੇ ਇਸ ਫ਼ਿਲਮ ‘ਚ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਝੂਮਣ ਲਾਇਆ ਹੈ।ਫ਼ਿਲਮ ਦੇ ਕਲਾਕਾਰ ਵੀ ਇਸ ਫ਼ਿਲਮ ਨੂੰ ਲੈ ਕੇ ਪੱਬਾਂ ਭਾਰ ਹਨ ਕਿਉਂਕਿ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਇਸ ਫ਼ਿਲਮ ਨੂੰ ਮਿਲ ਰਿਹਾ ਹੈ।
- GTC Pollywood