ਸਿਨੇਮਾਂ ਘਰਾਂ ‘ਚ ਬੀਤੇ ਦਿਨੀਂ ਫ਼ਿਲਮ ‘ਇਸ਼ਕਨਾਮਾ’ ਰਿਲੀਜ਼ ਹੋ ਗਈ। ਇਹ ਫ਼ਿਲਮ ਕਰੋੜਾਂ ਦੀ ਕਮਾਈ ਕਰ ਰਹੀ ਹੈ ਅਤੇ ਫ਼ਿਲਮ ਦੀ ਕਾਮਯਾਬੀ ਨੂੰ ਲੈ ਕੇ ਫ਼ਿਲਮ ਦੇ ਅਦਾਕਾਰ ਵੀ ਪੱਬਾਂ ਭਾਰ ਹਨ। ਜਿਸ ਤੋਂ ਬਾਅਦ ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ ਸ਼ੁਕਰਾਨਾ ਕਰਨ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੇ । ਜਿਸ ਦੀਆਂ ਤਸਵੀਰਾਂ ਤੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ।
Add GTC Pollywood on Google

ਜਿਨ੍ਹਾਂ ਨੂੰ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ। ਜੈ ਰੰਧਾਵਾ ਦੇ ਨਾਲ ਫ਼ਿਲਮ ਦੀ ਅਸਲ ਕਹਾਣੀ ਦੇ ਨਾਇਕ ਨਿੰਮਾ ਵੀ ਨਜ਼ਰ ਆਏ । ਸਭ ਨੇ ਫ਼ਿਲਮ ਦੀ ਕਾਮਯਾਬੀ ਲਈ ਗੁਰੁ ਸਾਹਿਬ ਦਾ ਸ਼ੁਕਰਾਨਾ ਕੀਤਾ ।

ਨਿੰਮਾ ਤੇ ਨਸੀਮਾ ਦੀ ਕਹਾਣੀ
ਫ਼ਿਲਮ ‘ਇਸ਼ਕਨਾਮਾ’ ‘ਚ ਚੜ੍ਹਦੇ ਪੰਜਾਬ ਦੇ ਰਹਿਣ ਵਾਲੇ ਨਿੰਮਾ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਜੋ ਕਿ ਪਾਕਿਸਤਾਨ ਯਾਨੀ ਕਿ ਲਹਿੰਦੇ ਪੰਜਾਬ ਦੀ ਰਹਿਣ ਵਾਲੀ ਨਸੀਮਾ ਨੂੰ ਪਿਆਰ ਕਰਦਾ ਸੀ ਅਤੇ ਨਸੀਮਾ ਨੂੰ ਮਿਲਣ ਦੇ ਲਈ ਕਈ ਵਾਰ ਉਹ ਭਾਰਤੀ ਸਰਹੱਦ ਨੂੰ ਪਾਰ ਕਰ ਕੇ ਪਾਕਿਸਤਾਨ ਵੀ ਗਿਆ ਸੀ।
ਜਿੱਥੇ ਉਸ ਨੂੰ ਉਥੋਂ ਦੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਵੀ ਹੋਣਾ ਪਿਆ ਸੀ।ਫ਼ਿਲਮ ‘ਚ ਜੈ ਰੰਧਾਵਾ ਨੇ ਨਿੰਮੇ ਤੇ ਸ਼ਹਿਨਾਜ਼ ਗਿੱਲ ਨੇ ਨਸੀਮਾ ਦਾ ਕਿਰਦਾਰ ਨਿਭਾਇਆ ਸੀ।
- GTC Pollywood