ਪੰਜਾਬੀ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਟਾਈਟਲ ਟ੍ਰੈਕ ਕਮਲ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਹਮਣੇ ਵਾਲਾ ਬੇਸ਼ੱਕ ਬੋਲ ਕੇ ਦਿਲ ਦੇ ਜਜ਼ਬਾਤ ਨਹੀਂ ਦੱਸ ਸਕਦਾ, ਪਰ ਅੱਖਾਂ ਦੀ ਭਾਸ਼ਾ ਦੇ ਨਾਲ ਆਪਣੇ ਚਾਹੁਣ ਵਾਲੇ ਦੇ ਦਿਲ ਦੀ ਗੱਲ ਬੁੱਝ ਸਕਦਾ ਹੈ। ਇਸ ਗੀਤ ਨੂੰ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ ਐਵੀ ਸਰਾਂ ਨੇ ਅਤੇ ਗੀਤ ਦੇ ਬੋਲ ਅਬੀਰ ਦੇ ਵੱਲੋਂ ਲਿਖੇ ਗਏ ਹਨ।
Add GTC Pollywood on Google

ਫ਼ਿਲਮ ਚਾਰ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਰਾਕੇਸ਼ ਧਵਨ ਦੇ ਵੱਲੋਂ ਕੀਤੀ ਗਈ ਹੈ। ਜਦੋਂਕਿ ਪ੍ਰੋਡਿਊਸ ਕੀਤਾ ਹੈ ਕਾਰਜ ਗਿੱਲ ਤੇ ਦਰਸ਼ਨ ਸ਼ਰਮਾ ਦੇ ਵੱਲੋਂ। ਰਿਦਮ ਬੁਆਏਜ਼ ਐਂਟਰਟੇਨਮੈਂਟ, ਸੀ ਟੂ ਸਕਾਈ ਪ੍ਰੋਡਕਸ਼ਨਸ ਅਤੇ ਗਿੱਲਜ਼ ਨੈੱਟਵਰਕ ਦੀ ਪੇਸ਼ਕਸ਼ ‘ਬੋਲ ਭਾਵੇਂ ਨਾ ਬੋਲ’ ‘ਚ ਮੁੱਖ ਕਿਰਦਾਰਾਂ ‘ਚ ਸਿਦਕ ਗਿੱਲ, ਜਾਨਿਆ ਜੋਸ਼ੀ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ।
ਇਸ ਤੋਂ ਇਲਾਵਾ ਕਾਕਾ ਜੀ, ਅਨੰਦ ਪ੍ਰਿਆ, ਹਰਦੀਪ ਗਿੱਲ, ਪਵਨ ਮਲਹੋਤਰਾ, ਸਿਕੰਦਰ ਘੁੰਮਣ ਸਣੇ ਹੋਰ ਕਈ ਸਿਤਾਰੇ ਵੀ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਵੀ ਰਿਦਮ ਬੁਆਏਜ਼ ਦੇ ਵੱਲੋਂ ਕਈ ਹਿੱਟ ਫ਼ਿਲਮਾਂ ਬਣਾਈਆਂ ਗਈਆਂ ਹਨ ਅਤੇ ਹੁਣ ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਜੋ ਕਿ ਸਤੰਬਰ ਮਹੀਨੇ ‘ਚ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ।
- GTC Pollywood