ਅਮਰਿੰਦਰ ਗਿੱਲ ਜਲਦ ਹੀ ਆਪਣੀ ਨਵੀਂ ਐਲਬਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ।ਜਿਸ ਦੀ ਫ੍ਰਸਟ ਲੁੱਕ ਵੀ ਸਾਹਮਣੇ ਆਈ ਹੈ। ਇਹ ਐਲਬਮ ਅਗਲੇ ਮਹੀਨੇ ਗਿਆਰਾਂ ਸਤੰਬਰ ਨੂੰ ਰਿਲੀਜ਼ ਹੋਵੇਗੀ। ਜਿਸ ‘ਚ ਕਿੰਨੇ ਗੀਤ ਹੋਣਗੇ ਇਸ ਬਾਰੇ ਕੁਝ ਵੀ ਹਾਲੇ ਸਾਹਮਣੇ ਨਹੀਂ ਆ ਸਕਿਆ ਹੈ।
Add GTC Pollywood on Google
ਅਮਰਿੰਦਰ ਗਿੱਲ ਜਲਦ ਹੀ ਆਪਣੀ ਨਵੀਂ ਐਲਬਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ।ਜਿਸ ਦੀ ਫ੍ਰਸਟ ਲੁੱਕ ਵੀ ਸਾਹਮਣੇ ਆਈ ਹੈ। ਇਹ ਐਲਬਮ ਅਗਲੇ ਮਹੀਨੇ ਗਿਆਰਾਂ ਸਤੰਬਰ ਨੂੰ ਰਿਲੀਜ਼ ਹੋਵੇਗੀ। ਜਿਸ ‘ਚ ਕਿੰਨੇ ਗੀਤ ਹੋਣਗੇ ਇਸ ਬਾਰੇ ਕੁਝ ਵੀ ਹਾਲੇ ਸਾਹਮਣੇ ਨਹੀਂ ਆ ਸਕਿਆ ਹੈ। ਕਿਉਂਕਿ ਅਮਰਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਐਲਬਮ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪਰ ਗਾਇਕ ਦੇ ਫੈਨਸ ਇਸ ਐਲਬਮ ਨੂੰ ਲੈ ਕੇ ਕਾਫੀ ਐਕਸਾਈਟਡ ਹਨ।

ਅਮਰਿੰਦਰ ਗਿੱਲ ਦੇ ਭਤੀਜੇ ਦੀ ਐਂਟਰੀ
ਅਮਰਿੰਦਰ ਗਿੱਲ ਜਿੱਥੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ, ੳੇੁੱਥੇ ਹੀ ਉਨ੍ਹਾਂ ਦੇ ਦੋਵੇਂ ਪੁੱਤਰ ਅਰਨਾਜ਼ ਅਤੇ ਅਰਮਾਨ ਗਿੱਲ ਵੀ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਦੋਵਾਂ ਦੇ ਕਈ ਗੀਤ ਹੁਣ ਤੱਕ ਰਿਲੀਜ਼ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਭਤੀਜਾ ਸਿਦਕ ਗਿੱਲ ਵੀ ‘ਬੋਲ ਭਾਵੇਂ ਨਾ ਬੋਲ’ ਰਾਹੀਂ ਪੰਜਾਬੀ ਇੰਡਸਟਰੀ ‘ਚ ਕਦਮ ਰੱਖ ਚੁੱਕਿਆ ਹੈ।

ਜਿਸ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ ।ਟ੍ਰੇਲਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ਅਤੇ ਜਲਦ ਹੀ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ।

ਅਮਰਿੰਦਰ ਗਿੱਲ ਖੁਦ ਵੀ ਵਧੀਆ ਅਦਾਕਾਰ ਅਤੇ ਗਾਇਕ ਹਨ ਅਤੇ ਹੁਣ ਤੱਕ ਕਈ ਹਿੱਟ ਫ਼ਿਲਮਾਂ ਅਮਰਿੰਦਰ ਗਿੱਲ ਕਰ ਚੁੱਕੇ ਹਨ। ਜਿਸ ‘ਚ ਲਹੌਰੀਏ, ਅੰਗਰੇਜ਼, ਛੱਲਾ ਮੁੜ ਕੇ ਨਹੀਂ ਆਇਆ ਸਣੇ ਕਈ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਉਨ੍ਹਾਂ ਨੇ ਜਿੱਤਿਆ ਹੈ।
- GTC Pollywood