ਅਮਰਿੰਦਰ ਗਿੱਲ ਦੀ ਆਵਾਜ਼ ‘ਚ ਬੀਤੇ ਦਿਨੀਂ ਰਿਲੀਜ਼ ਹੋਏ ਗੀਤ ਦਾ ਵੀਡੀਓ ਜਾਰੀ ਹੋ ਗਿਆ ਹੈ। ਇਸ ਗੀਤ ਦੇ ਬੋਲ ਰਾਜ ਰਣਜੋਧ ਦੇ ਵੱਲੋਂ ਲਿਖੇ ਗਏ ਹਨ।ਇਸ ਗੀਤ ਦਾ ਮਿਊਜ਼ਿਕ ਅਰਮਾਨ ਤੇ ਅਰਨਾਜ਼ ਗਿੱਲ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਨੂੰ ਰਿਦਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਦੀ ਡਾਇਰੈਕਸ਼ਨ ਦਿਲਜੋਤ ਗਰਚਾ ਤੇ ਸਮੀਰ ਚੀਮਾ ਦੇ ਵੱਲੋਂ ਕੀਤੀ ਗਈ ਹੈ।
Add GTC Pollywood on Google
ਅਮਰਿੰਦਰ ਗਿੱਲ ਦੀ ਆਵਾਜ਼ ‘ਚ ਬੀਤੇ ਦਿਨੀਂ ਰਿਲੀਜ਼ ਹੋਏ ਗੀਤ ਦਾ ਵੀਡੀਓ ਜਾਰੀ ਹੋ ਗਿਆ ਹੈ। ਇਸ ਗੀਤ ਦੇ ਬੋਲ ਰਾਜ ਰਣਜੋਧ ਦੇ ਵੱਲੋਂ ਲਿਖੇ ਗਏ ਹਨ।ਇਸ ਗੀਤ ਦਾ ਮਿਊਜ਼ਿਕ ਅਰਮਾਨ ਤੇ ਅਰਨਾਜ਼ ਗਿੱਲ ਦੇ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਨੂੰ ਰਿਦਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਦੀ ਡਾਇਰੈਕਸ਼ਨ ਦਿਲਜੋਤ ਗਰਚਾ ਤੇ ਸਮੀਰ ਚੀਮਾ ਦੇ ਵੱਲੋਂ ਕੀਤੀ ਗਈ ਹੈ। ਗੀਤ ਦੀ ਫੀਚਰਿੰਗ ‘ਚ ਅਮਰਿੰਦਰ ਗਿੱਲ ਤੇ ਅਰੁਣਾ ਬੈਨੀਵਾਲ ਨਜ਼ਰ ਆ ਰਹੇ ਹਨ।

ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਗਾਇਕ ਦੀ ਈਪੀ ਦੇ ਸਾਰੇ ਗੀਤਾਂ ਦੇ ਆਡੀਓ ਰਿਲੀਜ਼ ਕੀਤੇ ਗਏ ਸਨ ਅਤੇ ਹੁਣ ਇਸ ਗੀਤ ਦੇ ਵੀਡੀਓ ਰਿਲੀਜ਼ ਕੀਤੇ ਜਾ ਰਹੇ ਹਨ।

ਅਮਰਿੰਦਰ ਗਿੱਲ ਦਾ ਵਰਕ ਫ੍ਰੰਟ
ਅਮਰਿੰਦਰ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਨ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਤੇ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦੇ ਭਤੀਜੇ ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ ਹੈ ਅਤੇ ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।
- GTC Pollywood