logo
logo

ਅਰਜਨ ਢਿੱਲੋਂ ਦਾ ਨਵਾਂ ਗੀਤ ‘Counting Gems’ ਰਿਲੀਜ਼, ਮੁਟਿਆਰ ਦੇ ਹਾਰ ਸ਼ਿੰਗਾਰ ਦੀਆਂ ਬਾਤਾਂ ਪਾਉਂਦਾ ਗੀਤ ਫੈਨ ਨੂੰ ਆ ਰਿਹਾ ਪਸੰਦ

ਅਰਜਨ ਢਿੱਲੋਂ ਦਾ ਨਵਾਂ ਗੀਤ‘Counting Gems’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਮੁਟਿਆਰ ਦੇ ਹੁਸਨ ਦੇ ਨਾਲ –ਨਾਲ ਉਸ ਦੇ ਗਹਿਣਿਆਂ ਦੀ ਤਾਰੀਫ਼ ਕੀਤੀ ਗਈ ਹੈ। ਅਰਜਨ ਢਿੱਲੋਂ ਨੇ ਇਸ ‘ਚ ਮੁਟਿਆਰ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਏ ਜਾਣ ਵਾਲੇ ਗਹਿਣਿਆਂ ਦਾ ਜ਼ਿਕਰ ਕੀਤਾ ਹੈ।ਉਨ੍ਹਾਂ ਨੇ ਮੁਟਿਆਰ ਦੇ ਰਿਵਾਇਤੀ ਗਹਿਣਿਆਂ ਦਾ ਜ਼ਿਕਰ ਆਪਣੇ ਇਸ ਗੀਤ ‘ਚ ਕੀਤਾ ਹੈ। ਜਿਸ ‘ਚ ਪਿੱਪਲ ਪੱਤੀਆਂ, ਕੋਕਰੂ,ਸੱਗੀ ਫੁੱਲ, ਟਿੱਕੇ, ਝਾਂਜਰਾਂ ਦਾ ਜ਼ਿਕਰ ਕੀਤਾ ਹੈ। ਜੋ ਕਿਤੇ ਨਾ ਕਿਤੇ ਪੰਜਾਬੀ ਮੁਟਿਆਰਾਂ ਵਿਸਾਰ ਚੁੱਕੀਆਂ ਹਨ।

ਜਿਨ੍ਹਾਂ ਗਹਿਣਿਆਂ ਦਾ ਜ਼ਿਕਰ ਇਸ ਗੀਤ ‘ਚ ਅਰਜਨ ਢਿੱਲੋਂ ਨੇ ਕੀਤਾ ਹੈ ਉਨ੍ਹਾਂ ‘ਚ ਸੱਗੀ ਫੁੱਲ, ਕੋਕਰੂ ਤੇ ਪਿੱਪਲ ਪੱਤੀਆਂ ਦੀ ਬਜਾਏ ਅੱਜ ਕੱਲ੍ਹ ਮੁਟਿਆਰਾਂ ਮਾਡਰਨ ਗਹਿਣੇ ਪਾਉਂਦੀਆਂ ਨੇ। ਗੀਤ ਦੇ ਬੋਲ ਖੁਦ ਅਰਜਨ ਢਿੱਲੋਂ ਦੇ ਵੱਲੋਂ ਲਿਖੇ ਗਏ ਹਨ ਅਤੇ ਕੰਪੋਜ਼ ਵੀ ਉਨ੍ਹਾਂ ਦੇ ਵੱਲੋਂ ਹੀ ਕੀਤਾ ਗਿਆ ਹੈ। ਅਰਜਨ ਢਿੱਲੋ ਦੇ ਨਾਲ ਫੀਮੇਲ ਮਾਡਲ ਪੂਜਾ ਧੀਰ ਨਜ਼ਰ ਆ ਰਹੇ ਹਨ। ਵੀਡੀਓ ਮਨੀ ਮੱਲ੍ਹੀ ਦੇ ਵੱਲੋਂ ਬਣਾਈ ਗਈ ਹੈ। ਇਸ ਗੀਤ ਪੰਜਬ ਆਬ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਅਰਜਨ ਢਿੱਲੋਂ ਦੇ ਗੀਤ 

ਅਰਜਨ ਢਿੱਲੋਂ ਨੇ ਕਈ ਹਿੱਟ ਗੀਤ ਦਿੱਤੇ ਹਨ। ਉਹ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਵਧੀਆ ਗੀਤਕਾਰ ਵੀ ਹਨ। ਉਨ੍ਹਾਂ ਨੇ ਜ਼ਿਆਦਾਤਰ ਆਪਣੇ ਲਿਖੇ ਹੀ ਗੀਤ ਗਾਏ ਹਨ। ਹਾਲ ਹੀ ‘ਚ ਉਨ੍ਹਾਂ ਦਾ ਜੈਜ਼ੀ ਬੀ ਦੇ ਨਾਲ ਗੀਤ ਆਇਆ ਸੀ ।

ਵਨ ਕਾਲ ਅਵੇ ਟਾਈਟਲ ਹੇਠ ਗੀਤ ਆਇਆ ਸੀ ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਅਰਜਨ ਢਿੱਲੋਂ ਨੂੰ ਇਤਿਹਾਸ ਦੀ ਡੂੰਘੀ ਸਮਝ ਹੈ। ਉਨ੍ਹਾਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਸੂਰਮੇ ਆਉਣ ਤਰੀਕਾਂ ਤੇ, ਸੁਰਗਾਂ ‘ਚ ਪੰਜਾਬ ਨਹੀਂ ਹੋਣਾ ਜਿਹੇ ਬਿਹਤਰੀਨ ਗੀਤ ਗਾਏ ਹਨ। 

- GTC Pollywood

Top Stories