logo
logo

ਗਾਇਕ ਹੁਸਤਿੰਦਰ ਦਾ ਨਵਾਂ ਗੀਤ ‘ਫੋਟੋ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਗਾਇਕ ਹੁਸਤਿੰਦਰ ਦਾ ਨਵਾਂ ਗੀਤ ‘ਫੋਟੋ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜਗਦੀਪ ਸਾਂਗਲੇ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਦਿਓਲ ਹਰਮਨ ਨੇ । ਗੀਤ ‘ਚ ਇੱਕ ਕੁੜੀ ਦੇ ਸੁਫ਼ਨਿਆਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਇੱਕ ਮੁੰਡੇ ਤੇ ਮਰਦੀ ਹੈ।

ਪਰ ਉਸ ਗੱਭਰੂ ਦੇ ਦਿਲ ‘ਚ ਕੀ ਹੈ ਉਸ ਬਾਰੇ ਉਹ ਕਦੇ ਵੀ ਜ਼ਾਹਿਰ ਨਹੀਂ ਹੋਣ ਦਿੰਦਾ । ਇਨ੍ਹਾਂ ਹੀ ਭਾਵਨਾਵਾਂ ਨੂੰ ਹੀ ਬਿਆਨ ਕਰਨ ਦੀ ਕੋਸ਼ਿਸ਼ ਇਸ ਗੀਤ ‘ਚ ਕੀਤੀ ਗਈ ਹੈ। ਹੁਸਤਿੰਦਰ ਦੇ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਹੁਸਤਿੰਦਰ ਦੇ ਕਈ ਗੀਤ ਰਿਲੀਜ਼ ਹੋਏ ਹਨ ।

ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਪੀ ਆਰ ਪਿੰਡਾਂ ਦੀ, ਅਨਟੇਮਡ ਨਾਂਅ ਦੀ ਐਲਬਮ ਚੋਂ ਕਈ ਗੀਤ ਰਿਲੀਜ਼ ਕੀਤੇ ਗਏ ਹਨ। ਹੁਸਤਿੰਦਰ ਦੀ ਵਧੀਆ ਗਾਇਕੀ ਤੇ ਲੇਖਣੀ ਦੀ ਤਾਰੀਫ ਗਾਇਕ ਹਰਭਜਨ ਮਾਨ ਨੇ ਵੀ ਕੀਤੀ ਸੀ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। 

 

- GTC Pollywood

Top Stories