logo
logo

ਮਨਕਿਰਤ ਔਲਖ ਨੇ ਲਿਆ ਨਵਾਂ ਟ੍ਰੈਕਟਰ, ਵੀਡੀਓ ਕੀਤਾ ਸਾਂਝਾ

  ਮਨਕਿਰਤ ਔਲਖ ਨੇ ਨਵਾਂ ਟ੍ਰੈਕਟਰ ਖਰੀਦਿਆ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੇ ਨਵੇਂ ਟ੍ਰੈਕਟਰ ਦੇ ਨਾਲ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਜਿਉਂ ਹੀ ਗਾਇਕ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੀ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਜਾ ਰਹੇ ਹਨ।ਮਨਕਿਰਤ ਔਲਖ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਇਸ ‘ਤੇ ਆਪਣੇ ਗਾਣੇ ਦੀ ਇਕ ਲਾਈਨ ਲਿਖੀ ਹੈ। 

ਮਨਕਿਰਤ ਔਲਖ ਦਾ ਵਰਕ ਫ੍ਰੰਟ 

ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਜਿਸ ‘ਚ ਡੈਡਲੀ, ਕੋਕਾ,ਵੈਲ, ਖੋਖੇ, ਡਿਫੈਂਡਰ, ਭਾਬੀ ਸਣੇ ਕਈ ਗੀਤ ਸ਼ਾਮਿਲ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲਦਾ  ਰਿਹਾ ਹੈ । 

ਸਮਾਜ ਸੇਵਾ ਲਈ ਵੀ ਮਸ਼ਹੂਰ 

ਮਨਕਿਰਤ ਔਲਖ ਦਿਲ ਦੇ ਬਾਦਸ਼ਾਹ ਹਨ। ਉਹ ਹਮੇਸ਼ਾ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ। ਉਨ੍ਹਾਂ ਨੇ ਪੰਜਾਬ ‘ਚ ੨੦੨੫ ‘ਚ ਆਏ ਹੜ੍ਹਾਂ ਦੇ ਦੌਰਾਨ ਵੀ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕੀਤੀ ਸੀ।

- GTC Pollywood

Top Stories