logo
logo

ਫ਼ਿਲਮ ‘ਇਸ਼ਕਨਾਮਾ’ ਦਾ ‘ਮਿਰਜ਼ਿਆ’ ਗੀਤ ਅਫ਼ਸਾਨਾ ਖਾਨ ਦੀ ਆਵਾਜ਼ ‘ਚ ਰਿਲੀਜ਼

ਫ਼ਿਲਮ ‘ਇਸ਼ਕਨਾਮਾ’ ਦਾ ‘ਮਿਰਜ਼ਿਆ’ ਗੀਤ ਅਫਸਾਨਾ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜਾਨੀ ਦੇ ਵੱਲੋਂ ਲਿਖੇ ਗਏ ਹਨ ਅਤੇ ਇਸ ਗੀਤ ਦੀ ਡਾਇਰੈਕਸ਼ਨ ਬੀ ਪ੍ਰਾਕ ਦੇ ਵੱਲੋਂ ਕੀਤੀ ਗਈ ਹੈ। ਗੀਤ ਨੂੰ ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਤੇ ਫਿਲਮਾਇਆ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ‘ਚ ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਦਾ ਰੋਮਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

‘ਇਸ਼ਕਨਾਮਾ’ ਬੀਤੇ ਦਿਨੀਂ ਹੋਈ ਰਿਲੀਜ਼ 

ਫ਼ਿਲਮ ‘ਇਸ਼ਕਨਾਮਾ’ ਬੀਤੇ ਦਿਨੀਂ ਰਿਲੀਜ਼ ਹੋਈ ਸੀ । ਇਸ ਫ਼ਿਲਮ ਦੀ ਮੁੱਖ ਭੂਮਿਕਾ ‘ਚ ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਨਜ਼ਰ ਆਏ ਸਨ। ਇਸ ਫ਼ਿਲਮ ਦੀ ਕਹਾਣੀ ਨਸੀਮਾ ਤੇ ਨਿੰਮੇ ਦੀ ਪ੍ਰੇਮ ਕਹਾਣੀ ‘ਤੇ ਅਧਾਰਿਤ ਹੈ। ਨਿੰਮਾ ਭਾਰਤੀ ਪੰਜਾਬ ਦਾ ਰਹਿਣ ਵਾਲਾ ਸੀ, ਜਦੋਂਕਿ ਨਸੀਮਾ ਪਾਕਿਸਤਾਨੀ ਪੰਜਾਬ ਦੇ ਨਾਲ ਸਬੰਧ ਰੱਖਦੀ ਸੀ।

ਨਿੰਮਾ ਨਸੀਮਾ ਨੂੰ ਮਿਲਣ ਦੇ ਲਈ ਕਈ ਵਾਰ ਪਾਕਿਸਤਾਨ ਵੀ ਗਿਆ ਸੀ ।ਜਿਸ ਤੋਂ ਬਾਅਦ ਉਸ ‘ਤੇ ਪੁਲਿਸ ਦੇ ਵੱਲੋਂ ਤਸ਼ੱਦਦ ਵੀ ਢਾਹਿਆ ਗਿਆ ਸੀ ।ਨਿੰਮੇ ਨੇ ਨਸੀਮਾ ਦੇ ਲਈ ਲੰਮਾ ਸਮਾਂ ਇੰਤਜ਼ਾਰ ਕੀਤਾ ਸੀ ਅਤੇ ਅੱਜ ਵੀ ਨਸੀਮਾ ਦਾ ਇੰਤਜ਼ਾਰ ਕਰ ਰਿਹਾ ਹੈ। ਨਿੰਮੇ ਕੋੋਲ ਨਸੀਮਾ ਦੀ ਇੱਕ ਅਧੂਰੀ ਤਸਵੀਰ ਸੀ ਅਤੇ ਜਿਸ ਨੂੰ ਹੁਣ ਕਲਾਕਾਰਾਂ ਦੀ ਮਦਦ ਦੇ ਨਾਲ ਪੂਰਾ ਕੀਤਾ ਗਿਆ ਹੈ।

- GTC Pollywood

Top Stories