logo
logo

ਪਦਮ ਸ਼੍ਰੀ ਹੰਸ ਰਾਜ ਹੰਸ ਦੀ ਆਵਾਜ਼ ‘ਚ ਨਵਾਂ ਗੀਤ ‘ਆਜਾ ਦੋਵੇਂ ਨੱਚੀਏ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਪਦਮ ਸ਼੍ਰੀ ਹੰਸ ਰਾਜ ਹੰਸ ਦੀ ਆਵਾਜ਼ ‘ਚ ਨਵਾਂ ਗੀਤ ‘ਆਜਾ ਦੋਵੇਂ ਨੱਚੀਏ’ ਰਿਲੀਜ਼ ਹੋ ਗਿਆ ਹੈ । ਇਸ ਗੀਤ ‘ਚ ਗੁਰਲੇਜ ਅਖਤਰ ਦੀ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ। ਗੀਤ ਦੇ ਬੋਲ ਹਰਪ੍ਰੀਤ ਸੇਖੋਂ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਦੇਸੀ ਕਰਿਊ ਦੇ ਵੱਲੋਂ। ਗੀਤ ਦੀ ਫੀਚਰਿੰਗ ‘ਚ ਯੁਵਰਾਜ ਹੰਸ ਦੇ ਨਾਲ-ਨਾਲ ਹੋਰ ਕਈ ਕਲਾਕਾਰ ਵੀ ਨਜ਼ਰ ਆ ਰਹੇ ਹਨ ।

ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕੀਤਾ ਗਿਆ ਹੈ ਕਿ ਕਿਵੇਂ ਉਹ ਆਪਣੇ ਹਮਸਫ਼ਰ ਦੇ ਨਾਲ ਨੱਚਣ ਦੇ ਸੁਫ਼ਨੇ ਵੇਖਦੀ ਹੈ, ਪਰ ਉਸ ਦੇ ਹਮਸਫ਼ਰ ਨੂੰ ਨੱਚਣ ਗਾਉਣ ‘ਚ ਕੋਈ ਦਿਲਚਸਪੀ ਨਹੀਂ ਹੁੰਦਾ ਅਤੇ ਹਮੇਸ਼ਾ ਹੀ ਉਸ ਦੇ ਨਾਲ ਟਾਲ ਮਟੋਲ ਵਾਲਾ ਰੱਵਈਆ ਅਪਣਾਈ ਰੱਖਦਾ ਹੈ।ਪਰ ਹੋਰਨਾਂ ਦੇ ਹਮਸਫਰ ਨੂੰ ਵੇਖ ਕੇ ਉਸ ਦੇ ਦਿਲ ‘ਚ ਰੀਝ ਆਉਂਦੀ ਹੈ ।

ਪਰ ਇਸ ਰੀਝ ਦੀ ਕਦਰ ਉਸ ਕੁੜੀ ਦਾ ਹਮਸਫ਼ਰ ਨਹੀਂ ਕਰਦਾ ਹੈ।ਗੀਤ ‘ਚ ਇੱਕ ਬਹੁਤ ਹੀ ਵਧੀਆ ਸੁਨੇਹਾ ਦੁਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਕਿਸੇ ਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਕਿਉਂਕਿ ਸਮੇਂ ਦੇ ਨਾਲ-ਨਾਲ ਹੀ ਇਹ ਰੀਝਾਂ ਪੁਗਾਈਆਂ ਜਾਂਦੀਆਂ ਨੇ । ਕਿਉਂਕਿ ਸਮਾਂ ਜਦੋਂ ਹੱਥੋਂ ਨਿਕਲ ਜਾਂਦਾ ਹੈ ਤਾਂ ਫਿਰ ਉਹ ਰੀਝਾਂ ਹਮੇਸ਼ਾ ਦੇ ਲਈ ਅਧੂਰੀਆਂ ਹੀ ਰਹਿ ਜਾਂਦੀਆਂ ਨੇ ।  

ਚੰਡੀਗੜ੍ਹ ‘ਚ ਹੋਏ ਇੱਕ ਪ੍ਰੋਗਰਾਮ ਦੇ ਦੌਰਾਨ ਹੰਸ ਰਾਜ ਹੰਸ ਦੇ ਨਵੇਂ ਗਾਣੇ ‘ਆਜਾ ਦੋਵੇਂ ਨੱਚੀਏ’ ਰਿਲੀਜ਼ ਕੀਤਾ ਗਿਆ । ਇਸ ਮੌਕੇ ‘ਤੇ ਹੰਸ ਰਾਜ ਹੰਸ, ਉਨ੍ਹਾਂ ਦੇ ਵੱਡੇ ਪੁੱਤ ਨਵਰਾਜ ਹੰਸ ਤੇ ਯੁਵਰਾਜ ਹੰਸ ਵੀ ਮੌਜੂਦ ਸਨ।ਦੱਸ ਦਈਏ ਕਿ ਇਸ ਤੋਂ ਪਹਿਲਾਂ ਹੰਸ ਰਾਜ ਹੰਸ ਦਾ ਗੀਤ ‘ਐਂਵੇ ਈ ਬੰਦਾ ਫਿਰਦਾ ਏ ਮਿੱਟੀ ਛਾਣਦਾ’ ਰਿਲੀਜ਼ ਹੋਇਆ ਸੀ। ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ।

- GTC Pollywood

Top Stories