ਫ਼ਿਲਮ ‘ਦੌੜਾਕ’ ਦਾ ਟਾਈਟਲ ਟ੍ਰੈਕ ਡੈਵੀ ਸਿੰਘ (Davi Singh) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹਰਦੀਪ ਗਰੇਵਾਲ ਨੇ ਖੁਦ ਲਿਖੇ ਨੇ ਅਤੇ ਮਿਊਜ਼ਿਕ ਮਾਨ ਮਿਊਜ਼ਿਕ ਦੇ ਵੱਲੋਂ ਦਿੱਤਾ ਗਿਆ ਹੈ।ਇਸ ਗੀਤ ‘ਚ ਹੌਸਲੇ ਤੇ ਹਿੰਮਤ ਦੇ ਨਾਲ ਮੁਕਾਮ ਹਾਸਲ ਕਰਨ ਦੀ ਗੱਲ ਆਖੀ ਗਈ ਹੈ ਕਿ ਜੇ ਇਨਸਾਨ ‘ਚ ਹੌਸਲਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ।
Add GTC Pollywood on Google
ਫ਼ਿਲਮ ‘ਦੌੜਾਕ’ ਦਾ ਟਾਈਟਲ ਟ੍ਰੈਕ ਡੈਵੀ ਸਿੰਘ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹਰਦੀਪ ਗਰੇਵਾਲ ਨੇ ਖੁਦ ਲਿਖੇ ਨੇ ਅਤੇ ਮਿਊਜ਼ਿਕ ਮਾਨ ਮਿਊਜ਼ਿਕ ਦੇ ਵੱਲੋਂ ਦਿੱਤਾ ਗਿਆ ਹੈ।ਇਸ ਗੀਤ ‘ਚ ਹੌਸਲੇ ਤੇ ਹਿੰਮਤ ਦੇ ਨਾਲ ਮੁਕਾਮ ਹਾਸਲ ਕਰਨ ਦੀ ਗੱਲ ਆਖੀ ਗਈ ਹੈ ਕਿ ਜੇ ਇਨਸਾਨ ‘ਚ ਹੌਸਲਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ।

ਦੌੜਾਕ ਫ਼ਿਲਮ ‘ਚ ਵੀ ਹਰਦੀਪ ਗਰੇਵਾਲ ਨੇ ਅਜਿਹੇ ਹੀ ਇੱਕ ਸ਼ਖਸ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਗੀਤ ‘ਚ ਵੀ ਅਜਿਹਾ ਹੀ ਕੁਝ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੌਸਲੇ ਤੇ ਹਿੰਮਤ ਦੇ ਨਾਲ ਭਰਪੂਰ ਇਹ ਗੀਤ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।

ਹਰਦੀਪ ਗਰੇਵਾਲ ਦਾ ਵਰਕ ਫ੍ਰੰਟ
ਹਰਦੀਪ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਤੇ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਫ਼ਿਲਮਾਂ ਤੁਣਕਾ ਤੁਣਕਾ, ਸਿਕਸ ਈਚ,ਬੈਚ 2013, ਜੇ ਪੈਸਾ ਬੋਲਦਾ ਹੁੰਦਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਠੋਕਰ ਗੀਤ ਦੇ ਨਾਲ ਪੰਜਾਬੀ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਸੀ ।ਇਸ ਤੋਂ ਬਾਅਦ ਬੁਲੰਦੀਆਂ, ਜੁੱਤੀ ਝਾੜ ਕੇ, ਸਕਸੈੱਸ, ਅੰਮਾ ਜਾਏ ਸਣੇ ਕਈ ਗੀਤ ਗਾਏ ਹਨ।
- GTC Pollywood