ਗਾਇਕ ਰੇਸ਼ਮ ਸਿੰਘ ਅਨਮੋਲ ਤੇ ਜਸਮੀਨ ਅਖਤਰ ਦਾ ਨਵਾਂ ਗੀਤ ‘ਖਰੇ੍ਹ ਖਰੇ੍ਹ ਯਾਰ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਪੱਕੇ ਤੇ ਸੱਚੇ ਯਾਰਾਂ ਦੀ ਗੱਲ ਕੀਤੀ ਗਈ ਹੈ ਜੋ ਕਿ ਦੋਸਤੀ ਪੁਗਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ । ਗੀਤ ਦੇ ਬੋਲ ਕੁਲਸ਼ਾਨ ਸੰਧੂ ਦੇ ਵੱਲੋਂ ਲਿਖੇ ਗਏ ਹਨ ਅਤੇ ਵੀਡੀਓ ਮਨਿੰਦਰ ਫਾਰਮਰ ਦੇ ਵੱਲੋਂ ਤਿਆਰ ਕੀਤਾ ਗਿਆ ਹੈ।
Add GTC Pollywood on Google
ਗਾਇਕ ਰੇਸ਼ਮ ਸਿੰਘ ਅਨਮੋਲ ਤੇ ਜਸਮੀਨ ਅਖਤਰ ਦਾ ਨਵਾਂ ਗੀਤ 'ਖਰੇ ਖਰੇ ਯਾਰ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਪੱਕੇ ਤੇ ਸੱਚੇ ਯਾਰਾਂ ਦੀ ਗੱਲ ਕੀਤੀ ਗਈ ਹੈ ਜੋ ਕਿ ਦੋਸਤੀ ਪੁਗਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ । ਗੀਤ ਦੇ ਬੋਲ ਕੁਲਸ਼ਾਨ ਸੰਧੂ ਦੇ ਵੱਲੋਂ ਲਿਖੇ ਗਏ ਹਨ ਅਤੇ ਵੀਡੀਓ ਮਨਿੰਦਰ ਫਾਰਮਰ ਦੇ ਵੱਲੋਂ ਤਿਆਰ ਕੀਤਾ ਗਿਆ ਹੈ।

ਗੀਤ ਦੀ ਫੀਚਰਿੰਗ ‘ਚ ਰੇਸ਼ਮ ਸਿੰਘ ਅਨਮੋਲ, ਗੀਤ ਗੁਰਾਇਆ ਲੀਡ ‘ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਹਰਵੇਲ ਬਰਾੜ ਅਤੇ ਨਵਜੋਤ ਕੌਗੁਰ ਨਜ਼ਰ ਆ ਰਹੇ ਹਨ । ਸਰੋਤਿਆਂ ਨੂੰ ਵੀ ਗਾਇਕ ਦਾ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰੇਸ਼ਮ ਸਿੰਘ ਅਨਮੋਲ ਨੇ ਕਈ ਹਿੱਟ ਗੀਤ ਗਾਏ ਹਨ ।

ਗਾਇਕੀ ਦੇ ਨਾਲ ਸਮਾਜ ਸੇਵਾ ‘ਚ ਦੇ ਰਹੇ ਯੋਗਦਾਨ
ਰੇਸ਼ਮ ਸਿੰਘ ਅਨਮੋਲ ਜ਼ਮੀਨ ਦੇ ਨਾਲ ਜੁੜੇ ਕਲਾਕਾਰ ਹਨ। ਉਹ ਹਮੇਸ਼ਾ ਜ਼ਰੂਰਤ ਮੰਦ ਲੋਕਾਂ ਦੀ ਮਦਦ ਦੇ ਲਈ ਅੱਗੇ ਆਉਂਦੇ ਹਨ। ਭਾਵੇਂ ਕੋਈ ਕੁਦਰਤੀ ਆਫ਼ਤ ਹੋਵੇ ਜਾਂ ਫਿਰ ਕੋਈ ਧਰਨਾ ਪ੍ਰਦਰਸ਼ਨ ਹੋਵੇ ਹਰ ਜਗ੍ਹਾ ‘ਤੇ ਉਹ ਸੇਵਾ ਦੇ ਲਈ ਪਹੁੰਚ ਜਾਂਦੇ ਹਨ।ਬੀਤੇ ਦਿਨੀਂ ਉਹ ਜੰਤਰ ਮੰਤਰ ‘ਤੇ ਚੱਲ ਰਹੇ ਧਰਨੇ ਪ੍ਰਦਰਸ਼ਨ ‘ਚ ਵੀ ਪਹੁੰਚੇ ਸਨ ਅਤੇ ਵਿਦਿਆਰਥੀਆਂ ਨੂੰ ਜ਼ਰੂਰਤ ਦਾ ਸਮਾਨ ਵੰਡਦੇ ਨਜ਼ਰ ਆਏ ਸਨ।
- GTC Pollywood