logo
logo

ਰੁਪਿੰਦਰ ਹਾਂਡਾ ਦਾ ‘ਕਾਲੀ ਐਕਟਿਵਾ-2’ ਰਿਲੀਜ਼, ਨਰਿੰਦਰ ਬਾਠ ਦੇ ਬੋਲਾਂ ਤੇ ਰੁਪਿੰਦਰ ਹਾਂਡਾ ਦੀ ਆਵਾਜ਼ ਨੇ ਕੀਲੇ ਸਰੋਤੇ

ਰੁਪਿੰਦਰ ਹਾਂਡਾ ਦਾ ਨਵਾਂ ਗੀਤ ‘ਕਾਲੀ ਐਕਟਿਵਾ-2’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਨਰਿੰਦਰ ਬਾਠ ਦੇ ਵੱਲੋਂ ਲਿਖੇ ਗਏ ਹਨ । ਗੀਤ ਨੂੰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਲਿਟਲ ਬੋਈ ਨੇ ਅਤੇ ਡਾਇਰੈਕਸ਼ਨ ਕੀਤੀ ਹੈ ਪ੍ਰਮੋਦ ਸ਼ਰਮਾ ਰਾਣਾ ਨੇ । ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਫੈਨਸ ਵੀ ਇਸ ਗੀਤ ‘ਤੇ ਰਿਐਕਸ਼ਨ ਦੇ ਰਹੇ ਹਨ।

ਇਸ ਤੋਂ ਪਹਿਲਾਂ ਰੁਪਿੰਦਰ ਹਾਂਡਾ ਦਾ ਗੀਤ ‘ਕਾਲੀ ਐਕਟਿਵਾ’ ਰਿਲੀਜ਼ ਹੋਇਆ ਸੀ, ਜੋ ਕਿ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਜਲਦ ਹੀ ਰੁਪਿੰਦਰ ਹਾਂਡਾ ਇੱਕ ਫ਼ਿਲਮ ‘ਚ ਬਤੌਰ ਅਦਾਕਾਰਾ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਹਿੱਟ ਗੀਤ ਗਾਏ ਹਨ। ਜਿਸ ‘ਚ ਤਖਤਪੋਸ਼, ਕੁਈਨ ਆਫ ਸਰਦਾਰ, ਸਰਦਾਰ ‘ਤੇ ਮਰਦੀ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ।

ਰੁਪਿੰਦਰ ਹਾਂਡਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਦੇ ਇੱਕ ਸ਼ੋਅ ਤੋਂ ਕੀਤੀ ਸੀ । ਇੱਕ ਨਿੱਜੀ ਟੀਵੀ ਦੇ ਰਿਆਲਟੀ ਸ਼ੋਅ ‘ਚ ਉਸ ਨੇ ਪਰਫਾਰਮੈਂਸ ਦੇ ਨਾਲ ਦਿਲ ਜਿੱਤਿਆ ਸੀ। ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਉਹਨਾਂ ਨੇ ਆਪਣੀ ਜਗ੍ਹਾ ਬਣਾਈ।ਉਨ੍ਹਾਂ ਦਾ ਕਾਲੀ ਐਕਟਿਵਾ ਗੀਤ ਕਾਫੀ ਹਿੱਟ ਰਿਹਾ । ਇਸੇ ਗੀਤ ਨੇ ਉਨ੍ਹਾਂ ਨੂੰ ਸ਼ੌਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ। ਜਿਸ ਤੋਂ ਬਾਅਦ ਗਾਇਕਾ ਨੇ ਮੁੜ ਤੋਂ ਇਸ ਗੀਤ ਦਾ ਦੂਜਾ ਭਾਗ ਕੱਢਿਆ ਹੈ। 

- GTC Pollywood

Top Stories