logo
logo

ਸੁਖਸ਼ਿੰਦਰ ਛਿੰਦਾ ਦੀ ਆਵਾਜ਼ ‘ਚ ਨਵਾਂ ਗੀਤ ‘ਗਿੱਧਾ ਕੁਈਨ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਸੁਖਸ਼ਿੰਦਰ ਛਿੰਦਾ ਦੀ ਆਵਾਜ਼ ‘ਚ ਨਵਾਂ ਗੀਤ ‘ਗਿੱਧਾ ਕੁਈਨ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਦੀਪਾ ਬੱਬਰ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਖੁਦ ਸੁਖਸ਼ਿੰਦਰ ਛਿੰਦਾ ਨੇ । ਇਸ ਗੀਤ ਦੇ ਬੋਲ ਜਿੰਨੇ ਸੋਹਣੇ ਲਿਖੇ ਗਏ ਹਨ, ਉਸ ਤੋਂ ਵੀ ਖੂਬਸੂਰਤ ਤਰੀਕੇ ਦੇ ਨਾਲ ਇਸ ਗੀਤ ਨੂੰ ਫ਼ਿਲਮਾਇਆ ਗਿਆ ਹੈ  ਗੀਤ ‘ਚ ਮੁਟਿਆਰ ਦੇ ਗਿੱਧੇ ਦੀ ਤਾਰੀਫ ਕੀਤੀ ਗਈ ਹੈ।

ਇਸ ਗੀਤ ਨੂੰ ਸੁਖਸ਼ਿੰਦਰ ਛਿੰਦਾ ਤੇ ਅਣਵੀ ਖਹਿਰਾ ਤੇ ਫਿਲਮਾਇਆ ਗਿਆ ਹੈ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਵੀ ਸੁਖਸ਼ਿੰਦਰ ਛਿੰਦਾ ਦੇ ਕਈ ਗੀਤ ਰਿਲੀਜ਼ ਹੋਏ ਹਨ ।ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

ਸੁਖਸ਼ਿੰਦਰ ਛਿੰਦਾ ਦਾ ਵਰਕ ਫ੍ਰੰਟ 

ਸੁਖਸ਼ਿੰਦਰ ਛਿੰਦਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਜਿਸ ‘ਚ ਗੁੰਮ ਸੁਮ ਪਿਆਰ ਦਾ ਮੌਸਮ, ਮੈਂ ਚਿੱਠੀ ਲੰਡਨੋ ਲਿਖਦਾ ਤਾਰਾ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ। 

- GTC Pollywood

Top Stories