logo
logo

ਗਾਇਕ ਸੁਰਜੀਤ ਖ਼ਾਨ ਦੀ ਆਵਾਜ਼ ‘ਚ ‘ਮਿੱਟੀ ਦੇ ਪੁੱਤ’ ਫ਼ਿਲਮ ਦਾ ਗੀਤ ‘ਪੀੜੀਆਂ’ ਰਿਲੀਜ਼, ਅਣਖਾਂ ਲਈ ਵੈਰ ਕਮਾਉਂਦੇ ਨਜ਼ਰ ਆਏ ਦੇਵ ਖਰੌੜ

ਦੇਵ ਖਰੌੜ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਮਿੱਟੀ ਦੇ ਪੁੱਤ’ ਨੂੰ ਲੈ ਕੇ ਚਰਚਾ ‘ਚ ਹਨ। ਇਸ ਫ਼ਿਲਮ ‘ਚ ਦੇਵ ਖਰੌੜ ਦਾ ਮਾਰ ਧਾੜ ਵਾਲਾ ਅੰਦਾਜ਼ ਵੇਖਣ ਨੂੰ ਮਿਲੇਗਾ। ਇਸ ਫ਼ਿਲਮ ਦਾ ਨਵਾਂ ਗੀਤ ‘ਪੀੜ੍ਹੀਆਂ’ ਰਿਲੀਜ਼ ਹੋ ਚੁੱਕਿਆ ਹੈ। ਗੀਤ ਦਾ ਮਿਊਜ਼ਿਕ ਐਵੀ ਸਰਾਂ ਦੇ ਵੱਲੋਂ ਦਿੱਤਾ ਗਿਆ ਹੈ ਅਤੇ ਗੀਤ ਦੇ ਬੋਲ ਕੇਡੀ ਆਲਮ ਦੇ ਵੱਲੋਂ ਲਿਖੇ ਗਏ ਹਨ। ਗੀਤ ‘ਚ ਅਣਖਾਂ ਦੀ ਖਾਤਿਰ ਵੈਰ ਕਮਾਉਣ ਵਾਲੇ ਜੱਟਾਂ ਦੀ ਗੱਲ ਕੀਤੀ ਗਈ ਹੈ।

ਗੀਤ ਨੂੰ ਦੇਵ ਖਰੌੜ, ਵਿਕਰਮਜੀਤ ਵਿਰਕ ਤੇ ਆਰ ਮਲਕਾਨਾ ਤੇ ਫ਼ਿਲਮਾਇਆ ਗਿਆ ਹੈ। ਗੀਤ ਦਾ ਵੀਡੀਓ ਵੀ ਬਹੁਤ ਹੀ ਖੂਬਸੂਰਤ ਬਣਾਇਆ ਗਿਆ ਹੈ ਅਤੇ ਸੁਰਜੀਤ ਖ਼ਾਨ ਨੇ ਆਪਣੀ ਆਵਾਜ਼ ‘ਚ ਗਾਏ ਇਸ ਗੀਤ ਦੇ ਨਾਲ ਮਹੌਲ ਬਣਾ ਦਿੱਤਾ ਹੈ।

ਫ਼ਿਲਮ ਨੂੰ ਆਰ ਮਲਕਾਨਾ ਨੇ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਅਮਰ ਹੁੰਦਲ ਦੇ ਵੱਲੋਂ ਲਿਖਿਆ ਗਿਆ ਹੈ। ਡਾਇਲੌਗ ਰਿਆਨ ਖਾਨ ਤੇ ਰਾਜ ਐੱਸ ਜੁਝਾਰ ਦੇ ਵੱਲੋਂ ਲਿਖੇ ਗਏ ਹਨ। ਇਹ ਫ਼ਿਲਮ ਅਠਾਰਾਂ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਕਲਾਕਾਰਾਂ ਦੇ ਨਾਲ-ਨਾਲ ਫੈਨਸ ਵੀ ਐਕਸਾਈਟਡ ਹਨ। 

- GTC Pollywood

Top Stories