logo
logo

ਗੁਰਲੇਜ ਅਖਤਰ ਤੇ ਅਰਮਾਨ ਗਿੱਲ ਦੀ ਆਵਾਜ਼ ‘ਚ ਗੀਤ ‘ਟੈਨਸ਼ਨ’ ਨੂੰ ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

ਅਰਮਾਨ ਗਿੱਲ ਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ‘ਟੈਨਸ਼ਨ’ ਬੀਤੇ ਦਿਨੀਂ ਰਿਲੀਜ਼ ਹੋਇਆ ਹੈ।ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਦੇ ਬੋਲ ਅਰਮਾਨ ਗਿੱਲ ਦੇ ਵੱਲੋਂ ਹੀ ਲਿਖੇ ਗਏ ਹਨ ਅਤੇ ਫੀਚਰਿੰਗ ‘ਚ ਮੀਤੇ ਗਿੱਲ ਨਜ਼ਰ ਆ ਰਹੇ ਹਨ ।ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਅਰਨਾਜ਼ ਗਿੱਲ ਤੇ ਅਰਮਾਨ ਗਿੱਲ ਦੀ ਜੋੜੀ ਵੀ ਸਰੋਤਿਆਂ ਨੂੰ ਵਧੀਆ ਲੱਗ ਰਹੀ ਹੈ।

ਇਸ ਤੋਂ ਪਹਿਲਾਂ ਅਰਨਾਜ਼ ਤੇ ਅਰਮਾਨ ਗਿੱਲ ਦੇ ਕਈ ਗੀਤ ਰਿਲੀਜ਼ ਹੋਏ ਹਨ ਜਿਨ੍ਹਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਦੱਸ ਦਈਏ ਕਿ ਅਰਨਾਜ਼ ਤੇ ਅਰਮਾਨ ਗਿੱਲ ਅਮਰਿੰਦਰ ਗਿੱਲ ਦੇ ਪੁੱਤਰ ਹਨ ਅਤੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਗਾਇਕੀ ਦੇ ਖੇਤਰ ‘ਚ ਸਰਗਰਮ ਹਨ।

ਅਮਰਿੰਦਰ ਗਿੱਲ ਨੇ ਵੀ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਪੈਰ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ।

ਅੱਜ ਕੱਲ੍ਹ ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਕੰਮ ਕਰ ਰਹੇ ਹਨ । ਹੁਣ ਤੱਕ ਉਹ ਕਈ ਬਿਹਤਰੀਨ ਫ਼ਿਲਮਾਂ ਇੰਡਸਟਰੀ ਨੂੰ ਦੇ ਚੁੱਕੇ ਹਨ । ਜਿਸ ‘ਚ ਅੰਗੇਰਜ, ਲਵ ਪੰਜਾਬ, ਲਾਹੌਰੀਏ, ਲਾਈਏ ਜੇ ਯਾਰੀਆਂ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ।  

- GTC Pollywood

Top Stories