logo
logo

ਟਾਈਮਸ ਮਿਊਜ਼ਿਕ ਦੀ ਪੇਸ਼ਕਸ਼ ਸ਼ਾਨ ਤੇ ਦੀਦਾਰ ਕੌਰ ਦੀ ਆਵਾਜ਼ ‘ਚ ਰੋਮਾਂਕਿਟ ਗੀਤ ‘ਦਿਲਦਾਰਾ’ ਰਿਲੀਜ਼

ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਆਪਣੀ ਰੋਮਾਂਟਿਕ ਆਵਾਜ਼ ਦੇ ਨਾਲ ਸਰੋਤਿਆਂ ਦੇ ਦਿਲਾਂ ਨੂੰ ਟੁੰਬਣ ਵਾਲੇ ਗਾਇਕ ਸ਼ਾਨ ਇੱਕ ਵਾਰ ਮੁੜ ਤੋਂ ਆਪਣੀ ਆਵਾਜ਼ ਦੇ ਨਾਲ ਹਾਜ਼ਰ ਹੋਏ ਹਨ। ਸ਼ਾਨ ਤੇ ਦੀਦਾਰ ਕੌਰ ਦੀ ਆਵਾਜ਼ ਰੋਮਾਂਟਿਕ ਗੀਤ ‘ਦਿਲਦਾਰਾ’ ਰਿਲੀਜ਼ ਹੋ ਚੁੱਕਿਆ ਹੈ।ਟਾਈਮਸ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਥਾਈਲੈਂਡ ਦੇ ਬੇਹੱਦ ਖੂਬਸੂਰਤ ਸਮੁੰਦਰ ਦੇ ਕਿਨਾਰਿਆਂ, ਪਹਾੜਾਂ ਤੇ ਕੁਦਰਤੀ ਨਜ਼ਾਰਿਆਂ ‘ਚ ਫ਼ਿਲਮਾਇਆ ਗਿਆ ਹੈ।

ਉਦੀਪਨ ਸ਼ਰਮਾ ਵੱਲੋਂ ਸੰਗੀਤਬੱਧ ਕੀਤੇ ਗਏ ਇਸ ਗੀਤ ਦੇ ਬੋਲ ਸ਼ਲੋਕ ਲਾਲ ਵੱਲੋਂ ਲਿਖੇ ਗਏ ਹਨ।ਸ਼ਾਨ ਨੇ ਇਸ ਗੀਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ “ਦਿਲਦਾਰਾ ਗੀਤ ਅਜਿਹਾ ਪਿਆਰ ਭਰਿਆ ਗੀਤ ਹੈ, ਜੋ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ।ਦੀਦਾਰ ਕੌਰ ਦੇ ਨਾਲ ਇਸ ਗੀਤ ਨੂੰ ਰਿਕਾਰਡ ਕਰਨਾ ਮੇਰੇ ਲਈ ਬਹੁਤ ਸੁਖਦ ਅਨੁਭਵ ਰਿਹਾ ਹੈ”।

ਇਸ ਮੌਕੇ ‘ਤੇ ਦੀਦਾਰ ਕੌਰ ਨੇ ਕਿਹਾ ਕਿ ‘ਦਿਲਦਾਰਾ ‘ਚ ਇੱਕ ਬਹੁਤ ਹੀ ਵਧੀਆ ਊਰਜਾ ਹੈ। ਸ਼ਾਨ ਦੇ ਨਾਲ ਪਹਿਲੀ ਵਾਰ ਕੰਮ ਕਰਨਾ ਮੇਰੇ ਲਈ ਬਹੁਤ ਖ਼ਾਸ ਰਿਹਾ ਹੈ’। ਇਸ ਮੌਕੇ ‘ਤੇ ਟਾਈਮਜ਼ ਮਿਊਜ਼ਿਕ ਦੇ ਸੀਈਓ ਮੰਦਾਰ ਠਾਕੁਰ ਨੇ ਕਿਹਾ ਕਿ “ਦਿਲਦਾਰਾ ਇੱਕ ਖ਼ਾਸ ਗੀਤ ਹੈ ।ਸ਼ਾਨ ਤੇ ਦੀਦਾਰ ਕੌਰ ਨੂੰ ਪਹਿਲੀ ਵਾਰ ਇੱਕਠੇ ਲਿਆਉਣ ਨਾਲ ਇੱਕ ਬਿਹਤਰੀਨ ਸੰਗੀਤ ਸਾਂਝੇਦਾਰੀ ਬਣੀ ਹੈ”। 

- GTC Pollywood

Top Stories