ਗਾਇਕ ਯੁਵਰਾਜ ਹੰਸ ਦੀ ਆਵਾਜ਼ ‘ਚ ਨਵਾਂ ਗੀਤ ‘ਤਕਦੀਰ’ ਰਿਲੀਜ਼ ਹੋ ਗਿਆ ਹੈ।ਇਸ ਗੀਤ ਦੇ ਬੋਲ ਗੁਰਦਿੱਤ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਨਾਜ਼ ਦੇ ਵੱਲੋਭ ਦਿੱਤਾ ਗਿਆ ਹੈ । ਗੀਤ ‘ਚ ਬਹੁਤ ਹੀ ਭਾਵੁਕ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਚਾਹੁੰਦੇ ਹੋਏ ਵੀ ਛੱਡੇ ਨਹੀਂ ਜਾਂਦੇ ।
Add GTC Pollywood on Google
ਗਾਇਕ ਯੁਵਰਾਜ ਹੰਸ ਦੀ ਆਵਾਜ਼ ‘ਚ ਨਵਾਂ ਗੀਤ ‘ਤਕਦੀਰ’ ਰਿਲੀਜ਼ ਹੋ ਗਿਆ ਹੈ।ਇਸ ਗੀਤ ਦੇ ਬੋਲ ਗੁਰਦਿੱਤ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਨਾਜ਼ ਦੇ ਵੱਲੋਭ ਦਿੱਤਾ ਗਿਆ ਹੈ । ਗੀਤ ‘ਚ ਬਹੁਤ ਹੀ ਭਾਵੁਕ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਚਾਹੁੰਦੇ ਹੋਏ ਵੀ ਛੱਡੇ ਨਹੀਂ ਜਾਂਦੇ ।ਉਹ ਸਾਰੀ ਉਮਰ ਸਾਡੇ ਦਿਲਾਂ ‘ਚ ਆਪਣੀ ਇੱਕ ਜਗ੍ਹਾ ਬਣਾ ਲੈਂਦੇ ਹਨ ।
_46513ba866389e89c2b74b80d3341ce0_1280X720.webp)
ਉਹ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਦਰਮਿਆਨ ਮੌਜੂਦ ਨਹੀਂ ਹੁੰਦੇ ਪਰ ਆਪਣੀ ਮੌਜੂਦਗੀ ਆਪਣੀਆਂ ਯਾਦਾਂ ਦੇ ਨਾਲ ਕਰਵਾਉਂਦੇ ਰਹਿੰਦੇ ਹਨ ।ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਯੁਵਰਾਜ ਹੰਸ ਆਪਣੇ ਪਿਤਾ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਨਾਲ ਇੱਕ ਗੀਤ ‘ਚ ਨਜ਼ਰ ਆਏ ਸਨ । ਜਿਸ ਨੂੰ ਗਾਇਆ ਉਨ੍ਹਾਂ ਦੇ ਪਿਤਾ ਨੇ ਹੀ ਸੀ।
_53380341caa6a5c6f6a913420ded974a_1280X720.webp)
ਯੁਵਰਾਜ ਹੰਸ ਦੀ ਨਿੱਜੀ ਜ਼ਿੰਦਗੀ
ਯੁਵਰਾਜ ਹੰਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੁਝ ਸਾਲ ਪਹਿਲਾਂ ਮਾਨਸੀ ਸ਼ਰਮਾ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਵਿਆਹ ਤੋਂ ਬਾਅਦ ਦੋਵਾਂ ਦੇ ਘਰ ਇੱਕ ਧੀ ਅਤੇ ਪੁੱਤਰ ਦਾ ਜਨਮ ਹੋਇਆ । ਉਨ੍ਹਾਂ ਦਾ ਪਤਨੀ ਰੈਦਾਨ ਵੀ ਆਪਣੇ ਦਾਦੇ ਪਦਮ ਸ੍ਰੀ ਹੰਸ ਰਾਜ ਹੰਸ ਤੋਂ ਗਾਇਕੀ ਦੀਆਂ ਬਾਰੀਕੀਆਂ ਸਿੱਖ ਰਿਹਾ ਹੈ।
- GTC Pollywood