ਕਪਿਲ ਸ਼ਰਮਾ ਦੇ ਦੁਬਈ ਸਥਿਤ ਕੈਪਸ ਕੈਫੇ ‘ਚ ਅਫਸਾਨਾ ਖ਼ਾਨ ਆਪਣੇ ਪਤੀ ਦੇ ਨਾਲ ਪਹੁੰਚੀ। ਇਸ ਮੌਕੇ ‘ਤੇ ਗਾਇਕਾ ਨੇ ਕੈਫੇ ‘ਚ ਗੋਲ ਗੱਪਿਆਂ ਦਾ ਅਨੰਦ ਮਾਣਿਆ ਅਤੇ ਹੋਰ ਕਈ ਲਜੀਜ਼ ਖਾਣੇ ਵੀ ਖਾਧੇ । ਇਸ ਮੌਕੇ ‘ਤੇ ਅਫਸਾਨਾ ਖ਼ਾਨ ਦੇ ਨਾਲ ਉਨ੍ਹਾਂ ਦਾ ਪਤੀ ਸਾਜ਼ ਵੀ ਮੌਜੂਦ ਸੀ ।ਅਫਸਾਨਾ ਖ਼ਾਨ ਨੇ ਕਪਿਲ ਸ਼ਰਮਾ ਦੇ ਕੈਫੇ ਦੀ ਤਾਰੀਫ ਕਰਦੇ ਹੋਏ ਲਿਖਿਆ “ਕੈਪਸ ਕੈਫੇ ਦਾ ਖਾਣਾ, ਮਾਹੌਲ ‘ਤੇ ਨਿੱਘੀ ਮਹਿਮਾਨ ਨਿਵਾਜ਼ੀ ਬਹੁਤ ਜ਼ਿਆਦਾ ਪਸੰਦ ਆਈ।
Add GTC Pollywood on Google

_8151648a9abe86803010480db19f616b_1280X720.webp)
ਦੁਬਈ ‘ਚ ਇੱਕ ਵਧੀਆ ਤੇ ਜ਼ਰੂਰ ਵੇਖਣ ਵਾਲੀ ਜਗ੍ਹਾ। ਗਿੰਨੀ ਭਾਬੀ ਤੇ ਕਪਿਲ ਭਾਜੀ, ਤੁਸੀਂ ਸੱਚਮੁੱਚ ਕੁਝ ਖ਼ਾਸ ਬਣਾਇਆ ਹੈ”।ਉਨ੍ਹਾਂ ਨੇ ਕਪਿਲ ਸ਼ਰਮਾ ਦੇ ਕੈਫੇ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੱਸ ਦਈਏ ਕਿ ਕਪਿਲ ਸ਼ਰਮਾ ਦੇ ਵੱਲੋਂ ਕੈਨੇਡਾ ਦੇ ਵਿੱਚ ਵੀ ਕੈਫੇ ਸ਼ੁਰੂ ਕੀਤਾ ਗਿਆ ਹੈ।

ਅਫਸਾਨਾ ਖ਼ਾਨ ਦਾ ਵਰਕ ਫ੍ਰੰਟ
ਅਫਸਾਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਹਾਲ ਹੀ ‘ਚ ਅਫਸਾਨਾ ਖ਼ਾਨ ਨੇ ਸਈਦਾ ਬੇਗਮ ਦੇ ਨਾਲ ਵੀ ਗੀਤ ਗਾਇਆ ਹੈ। ਜਿਸ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।
- GTC Pollywood