logo
logo

ਅਰਚਨਾ ਪੂਰਨ ਸਿੰਘ ਮੁੜ ਤੋਂ 64 ਸਾਲ ਦੀ ਉਮਰ ‘ਚ ਰਚਾਉਣ ਜਾ ਰਹੀ ਵਿਆਹ, ਸਭ ਨੂੰ ਦਿੱਤਾ ਸੱਦਾ

ਅਰਚਨਾ ਪੂਰਨ ਸਿੰਘ ਕਪਿਲ ਸ਼ਰਮਾ ਦੇ ਸ਼ੋਅ ‘ਚ ਆਪਣੇ ਠਹਾਕਿਆਂ ਦੇ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਆਪਣੇ ਹਾਸੇ ਤੇ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਪਰ ਹੁਣ ਅਦਾਕਾਰਾ  ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਹੁਣ ਉਨ੍ਹਾਂ ਨੇ ਚੌਂਹਠ ਸਾਲਾਂ ਦੀ ਉਮਰ ‘ਚ ਮੁੜ ਤੋਂ ਵਿਆਹ ਕਰਨ ਦਾ ਫੈਸਲਾ ਲਿਆ ਹੈ। ਜੀ ਹਾਂ ਉਨ੍ਹਾਂ ਦੇ ਵਿਆਹ ਦੇ ਫੈਸਲੇ ਨੂੰ ਲੈ ਕੇ ਫੈਨਸ ਵੀ ਹੈਰਾਨ ਹਨ।

ਪਰ ਅਰਚਨਾ ਪੂਰਨ ਸਿੰਘ ਨੇ ਇਹ ਫੈਸਲਾ ਖੁਦ ਹੀ ਨਹੀਂ ਲਿਆ ਬਲਕਿ ਉਨ੍ਹਾਂ ਦੇ ਪਤੀ ਪਰਮੀਤ ਸੇਠੀ ਵੀ ਚਾਹੁੰਦੇ ਹਨ ਕਿ ਉਹ ਮੁੜ ਤੋਂ ਵਿਆਹ ਦੇ ਬੰਧਨ ‘ਚ ਬੱਝਣ।ਅਰਚਨਾ ਪੂਰਨ ਸਿੰਘ ਤੇ ਪਰਮੀਤ ਸੇਠੀ ਦੋਵੇਂ ਮੁੜ ਤੋਂ ਵਿਆਹ ਰਚਾਉਣਗੇ ਅਤੇ ਇਸ ਵਿਆਹ ਦੇ ਲਈ ਬਾਰਾਂ ਦਸੰਬਰ ਦੀ ਤਰੀਕ ਤੈਅ ਕੀਤੀ ਗਈ ਹੈ। 

ਮੁੜ ਤੋਂ ਵਿਆਹ ਕਰਨ ਦਾ ਕਿਉਂ ਲਿਆ ਫ਼ੈਸਲਾ 

ਅਦਾਕਾਰਾ ਅਰਚਨਾ ਪੂਰਨ ਸਿੰਘ ਨੇ ਮੁੜ ਤੋਂ ਵਿਆਹ ਕਰਵਾਉਣ ਦਾ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਦੋਂ ਪਹਿਲਾਂ ਵਿਆਹ ਕਰਵਾਇਆ ਸੀ ਤਾਂ ਉਹ ਚੋਰੀ ਛਿਪੇ ਅਤੇ ਬਹੁਤ ਹੀ ਘੱਟ ਲੋਕਾਂ ਦੀ ਮੌਜੂਦਗੀ ‘ਚ ਕਰਵਾਇਆ ਸੀ।ਇਸ ਲਈ ਉਹ ਮੁੜ ਤੋਂ ਸਾਰੀਆਂ ਰਸਮਾਂ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਅਤੇ ਪਰਿਵਾਰ ਦੀ ਮੌਜੂਦਗੀ ‘ਚ ਵਿਆਹ ਕਰਵਾਉਣ ਜਾ ਰਹੇ ਹਨ।ਦੋਵਾਂ ਨੇ 1992 ਨੂੰ ਪਹਿਲ ਵਿਆਹ ਕਰਵਾਇਆ ਸੀ ਅਤੇ ਚਾਰ ਸਾਲ ਤੱਕ ਦੋਵਾਂ ਨੇ ਆਪਣੇ ਵਿਆਹ ਨੂੰ ਛੁਪਾ ਕੇ ਰੱਖਿਆ ਸੀ ।

- GTC Pollywood

Top Stories