logo
logo

ਬਿੱਗ ਬੌਸ 20 ‘ਚ ਅਰਿਸ਼ਫਾ ਤੇ ਸਕਾਊਟ ਨੇ ਉਤਾਰਿਆ ਗੁੱਸਾ, ਮਾਹੀ ਵਿੱਜ ਨੇ ਵੀ ਹੱਦਾਂ ਕੀਤੀਆਂ ਪਾਰ

ਬਿੱਗ ਬੌਸ 20 ‘ਚ ਨੌਮੀਨੇਸ਼ਨ ਤੋਂ ਬਾਅਦ ਹੁਣ ਵਾਰੀ ਕੈਪਟੇਂਸੀ ਟਾਸਕ ਦੀ ਹੈ। ਇਸ ‘ਚ ਉਦਿਤੀ ਦਾ ਵੱਖਰਾ ਹੀ ਰੂਪ ਦਿਖਾਈ ਦੇਣ ਵਾਲਾ ਹੈ ਅਤੇ ਉਹ ਸਕਾਊਟ ਦੇ ਨਾਲ ਟਾਕਰਾ ਕਰਦੀ ਹੋਈ ਨਜ਼ਰ ਆਏਗੀ। ਬਿੱਗ ਬੌਸ ਦੇ ਬੀਤੇ ਦਿਨ ਦਿਖਾਏ ਗਏ ਸ਼ੋਅ ‘ਚ ਤਿੰਨ ਜਣੇ ਬੇਘਰ ਹੋਣ ਦੇ ਲਈ ਨੌਮੀਨੇਟ ਹੋਏ ਹਨ ।ਸ਼ੋਅ ਸ਼ੁਰੂ ਹੁੰਦੇ ਹੀ ਘਰ ਵਾਲੇ ਵਧੀਆ ਮੂਡ ‘ਚ ਦਿਖਾਈ ਦਿੰਦੇ ਹਨ ਅਤੇ ਇਸ ਦੌਰਾਨ ਆਮਰਪਾਲੀ ਨੂੰ ਆਪਣੇ ਰੈਪ ਸੁਣਾਉਂਦੇ ਹਨ।ਕਨਿਕਾ ਤੇ ਈਸ਼ਾ ਗਾਰਡਨ ‘ਚ ਗੌਸਿਪ ਕਰਦੀਆਂ ਹਨ। ਈਸ਼ਾ ਰਿਖੀ ਆਪਣੀ ਕਹਾਣੀ ਸੁਣਾਉਂਦੀ ਹੋਈ ਨਜ਼ਰ ਆ ਰਹੀ ਹੈ । ਉਹ ਆਪਣੇ ਐਕਸ ਬਾਦਸ਼ਾਹ ਦੇ ਬਾਰੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਜਦੋਂਕਿ ਪਰਿਵਾਰ ਦੇ ਹੋਰ ਮੈਂਬਰ ਵੀ ਘਰ ਦੇ ਮੈਂਬਰਾਂ ਦੇ ਨਾਲ ਮਸਤ ਦਿਖਾਈ ਦਿੰਦੇ ਹਨ।

ਆਮਰਪਾਲੀ ਤੇ ਮਾਹੀ ਦਾ ਝਗੜਾ 

ਬਿੱਗ ਬੌਸ ਸ਼ੋਅ ‘ਚ ਆਮਰਪਾਲੀ ਆ ਕੇ ਕਹਿੰਦੀ ਹੈ ਕਿ ਮੈਰੀਕੌਮ ਕਿਸੇ ਦੀ ਨਹੀਂ ਸੁਣਦੀ। ਉਹ ਕਿਚਨ ‘ਚ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਚਾਹੁੰਦੀ ਹੈ। ਆਮਰਪਾਲੀ ਆਪਣੇ ਪਸੰਦ ਦੀ ਸਬਜ਼ੀ ਬਨਾਉਂਦੀ ਹੈ। ਜਿਸ ਕਾਰਨ ਮੈਰੀਕੌਮ ਨੂੰ ਪ੍ਰੇਸ਼ਾਨੀ ਹੁੰਦੀ ਹੈ। ਰੀਤੀ ਆਪਣੇ ਪਾਪਾ ਦਾ ਗਾਣਾ ਗਾਉਂਦੀ ਹੈ। ਜਿਸ ‘ਤੇ ਕੁਝ ਲੋਕ ਡਾਂਸ ਵੀ ਕਰਦੇ ਹਨ।ਮਾਹੀ ਅਤੇ ਆਮਰਪਾਲ ਦੇ ਦਰਮਿਆਨ ਖਾਣੇ ਨੂੰ ਲੈ ਕੇ ਪ੍ਰੇਸ਼ਾਨੀ ਹੁੰਦੀ ਹੈ। ਫਿਰ ਮਾਹੀ ਦਾ ਝਗੜਾ ਹੋ ਜਾਂਦਾ ਹੈ ਅਤੇ ਉਹ ਗੁੱਸੇ ‘ਚ ਬਾਹਰ ਆ ਜਾਂਦੀ ਹੈ । 

- GTC Pollywood

Top Stories