logo
logo

ਬਿੱਗ ਬੌਸ 20 : ਘਰ ਚੋਂ ਰਾਸ਼ਨ ਇੱਕਠਾ ਕਰਨ ਲਈ ਮਾਰਾਮਾਰੀ, ਵੇਖੋ ਕਿਸ ਨੇ ਕੀਤਾ ਚੋਰੀ

ਬਿੱਗ ਬੌਸ 20 ‘ਚ ਲਵ ਗਿੱਲ ਆਪਣੀ ਮੌਜੂਦਗੀ ਦੇ ਨਾਲ ਖੂਬ ਦਿਲ ਪਰਚਾ ਰਹੀ ਹੈ। ਇਸ ਦੇ ਨਾਲ ਹੀ ਘਰ ਵਾਲਿਆਂ ਦੇ ਨਾਲ ਵੀ ਉਸ ਨੇ ਪੂਰਾ ਰਾਬਤਾ ਰੱਖਿਆ ਹੋਇਆ ਹੈ। ਲਵ ਗਿੱਲ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਘਰ ਵਾਲੇ ਰਾਸ਼ਨ ਚੋਰੀ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਲਵ ਗਿੱਲ ਵੀ ਇਸ ਗਤੀਵਿਧੀ ‘ਚ ਸ਼ਾਮਿਲ ਹੋਈ ।

ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਤੇ ਲਵ ਗਿੱਲ ਨੇ ਵੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਲਵ ਗਿੱਲ ਨੇ ਆਮਰਪਾਲੀ ਦੇ ਨਾਲ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ ਅਤੇ ਇਸ ਵੀਡੀਓ ‘ਚ ਆਮਰਪਾਲੀ ਦੇ ਨਾਲ ਵੀ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਸ ‘ਚ ਆਮਰਪਾਲੀ ਆਪਣੇ ਪਿਆਰ ਦੇ ਬਾਰੇ ਗੱਲਬਾਤ ਕਰਦੀ ਹੋਈ ਦਿਖਾਈ ਦੇ ਰਹੀ ਹੈ।ਸੋਸ਼ਲ ਮੀਡੀਆ ਤੇ ਦੋਵਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। 

ਲਵ ਗਿੱਲ ਦਾ ਵਰਕ ਫ੍ਰੰਟ 

ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਜਿੱਥੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ, ਉੱਥੇ ਬਤੌਰ ਮਾਡਲ ਵੀ ਕਈ ਗੀਤਾਂ ‘ਚ ਕੰਮ ਕੀਤਾ ਹੈ।

- GTC Pollywood

Top Stories