logo
logo

ਬਿੱਗ ਬੌਸ 20 : ਲਵ ਗਿੱਲ ਘਰ ਦੇ ਇਨ੍ਹਾਂ ਮੈਂਬਰਾਂ ਦੀ ਬਣੀ ਪਹਿਲੀ ਪਸੰਦ, ਵੇਖੋ ਵੀਡੀਓ

ਅਦਾਕਾਰਾ ਲਵ ਗਿੱਲ ਬਿੱਗ ਬੌਸ -20 ਦੇ ਘਰ ‘ਚ ਪਰਿਵਾਰ ਦੇ ਕੁਝ ਮੈਂਬਰਾ ਦੀ ਪਹਿਲੀ ਪਸੰਦ ਬਣ ਚੁੱਕੀ ਹੈ । ਮੈਰੀਕੌਮ, ਆਸਿਫ਼ ਖ਼ਾਨ ਤੇ ਯੰਗ ਡੀਐੱਸਏ, ਸਕਾਊਟ ‘ਤੇ ਹੋਰ ਮੈਂਬਰਾਂ ਦੀ ਉਹ ਪਹਿਲੀ ਪਸੰਦ ਬਣੀ ਹੋਈ ਹੈ। ਮੈਰੀਕੌਮ ਦਾ ਕਹਿਣਾ ਹੈ ਕਿ ਲਵ ਗਿੱਲ ਘਰ ਦੇ ਮੈਂਬਰਾਂ ਨੂੰ ਆਪਸੀ ਪਿਆਰ ਤੇ ਨਿੱਘ ਦਾ ਅਹਿਸਾਸ ਕਰਵਾਉਂਦੀ ਹੈ । ਇਸ ਤੋਂ ਇਲਾਵਾ ਯੰਗ ਡੀਐੱਸਏ ਨੇ ਕਿਹਾ ਕਿ ਸਭ ਤੋਂ ਐਂਟਰਟੇਨਰ ਲਵ ਹੀ ਹੈ ਅਤੇ ਉਸ ਦੀ ਘਰ ‘ਚ ਮੌਜੂਦਗੀ ਬਹੁਤ ਜ਼ਰੂਰੀ ਹੈ। ਲਵ ਗਿੱਲ ਨੇ ਘਰ ਵਾਲਿਆਂ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਘਰ ਵਾਲੇ ਉਸ ਪ੍ਰਤੀ ਪਿਆਰ ਦਰਸਾ ਰਹੇ ਹਨ।

ਲਵ ਗਿੱਲ ਨੇ ਆਪਣੇ ਬਾਰੇ ਇੱਕ ਪੋਸਟ ਸਾਂਝੇ ਕਰਦੇ ਹੋਏ ਲਿਖਿਆ ਹੈ ਕਿ “'ਲਵ' ਨੇ ਆਪਣੇ ਘਰ ਦੇ ਸਾਥੀਆਂ ਨਾਲ ਬਹੁਤ ਹੀ ਖੂਬਸੂਰਤ ਰਿਸ਼ਤੇ ਕਾਇਮ ਕੀਤੇ ਹਨ, ਅਤੇ ਇਸਦਾ ਕਾਰਨ ਸਮਝਣਾ ਬਹੁਤ ਆਸਾਨ ਹੈ।  ਉਹ ਦਿਲੋਂ ਬਹੁਤ ਚੰਗੀ, ਨਿੱਘੀ ਅਤੇ ਪਰਵਾਹ ਕਰਨ ਵਾਲੀ ਇਨਸਾਨ ਹੈ, ਅਤੇ ਜਿੱਥੇ ਵੀ ਜਾਂਦੀ ਹੈ, ਉੱਥੇ ਹਮੇਸ਼ਾ ਸਕਾਰਾਤਮਕ ਊਰਜਾ ਲੈ ਕੇ ਆਉਂਦੀ ਹੈ।

ਸਾਰਿਆਂ ਨੂੰ ਹਸਾਉਣ ਤੋਂ ਲੈ ਕੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਸਾਥ ਦੇਣ ਤੱਕ, 'ਲਵ' ਦੇ ਨੇਕ ਸੁਭਾਅ ਅਤੇ ਮਨੋਰੰਜਕ ਸ਼ਖਸੀਅਤ ਨੇ ਉਸਨੂੰ ਇਸ ਘਰ ਦਾ ਇੱਕ ਖਾਸ ਹਿੱਸਾ ਬਣਾ ਦਿੱਤਾ ਹੈ। ਕੁਝ ਲੋਕ ਸਿਰਫ਼ ਕਿਸੇ ਘਰ ਵਿੱਚ ਦਾਖਲ ਹੀ ਨਹੀਂ ਹੁੰਦੇ, ਸਗੋਂ ਉਸਨੂੰ ਆਪਣੇ ਘਰ ਵਰਗਾ ਅਹਿਸਾਸ ਦਿੰਦੇ ਹਨ”।  ਲਵ ਗਿੱਲ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 

- GTC Pollywood

Top Stories