logo
logo

ਬਿੱਗ ਬੌਸ 20 : ਲ਼ਵ ਗਿੱਲ ਨੇ ਘਰ ਵਾਲਿਆਂ ਤੋਂ ਕਰਵਾਏ ਫਰੌਗ ਜੰਪ, ਵੀਡੀਓ ਕੀਤਾ ਸਾਂਝਾ

ਲਵ ਗਿੱਲ ਬਿੱਗ ਬੌਸ ਦੇ ਘਰ ‘ਚ ਘਰ ‘ਚ ਖੂਬ ਮਸਤੀ ਕਰ ਰਹੀ ਹੈ। ਉਸ ਦੇ ਕਈ ਵੀਡੀਓ ਵੀ ਵਾਇਰਲ ਹੋ ਰਹੇ ਹਨ। ਹੁਣ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਘਰ ਦੇ ਮੈਂਬਰਾਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੇ ਹਨ । ਉਹ ਘਰ ਦੇ ਮੇਲ ਮੈਂਬਰਾਂ ਨੂੰ ਕਹਿੰਦੀ ਹੈ ਕਿ ਫਰੌਗ ਜੰਪ ਕਰਕੇ ਵਿਖਾਓ। ਇਸ ਦੇ ਨਾਲ ਹੀ ਮੇਲ ਮੈਂਬਰਾਂ ਨੂੰ ਕਹਿੰਦੀ ਹੈ ਕਿ ਤੁਸੀਂ ਮੇਰਾ ਰਿਸ਼ਤਾ ਮੰਗਣ ਆਓ।

ਲਵ ਗਿੱਲ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਕੱਲ੍ਹ ਦਾ ਐਪੀਸੋਡ ਅਸਲ ਵਿੱਚ ਲਵ ਗਿੱਲ ਦੇ ਮਨੋਰੰਜਨ ਦਾ ਕੇਂਦਰ ਬਣਿਆ ਰਿਹਾ। ਉਸ ਦੇ ਮਜ਼ਾਕ-ਮਸਤੀ ਅਤੇ ਜ਼ਬਰਦਸਤ ਅੰਦਾਜ਼ ਨੇ ਸਾਰਿਆਂ ਨੂੰ ਬੰਨ੍ਹ ਕੇ ਰੱਖਿਆ ਅਤੇ ਹਰ ਪਲ ਦਾ ਆਨੰਦ ਲੈਣ ਲਈ ਮਜਬੂਰ ਕਰ ਦਿੱਤਾ। ਜਦੋਂ ਲਵ ਮੋਰਚਾ ਸੰਭਾਲਦੀ ਹੈ, ਤਾਂ ਐਪੀਸੋਡ ਆਪਣੇ-ਆਪ ਹੀ ਹੋਰ ਵਧੀਆ ਬਣ ਜਾਂਦਾ ਹੈ”।

ਲਵ ਗਿੱਲ ਦਾ ਵਰਕ ਫ੍ਰੰਟ 

ਲਵ ਗਿੱਲ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਹ ਆਪਣੇ ਕੰਮ ਦੇ ਨਾਲ-ਨਾਲ ਆਪਣੇ ਖੁੱਲ੍ਹ ਦਿਲੇ ਸੁਭਾਅ ਦੇ ਲਈ ਵੀ ਜਾਣੀ ਜਾਂਦੀ ਹੈ। 

- GTC Pollywood

Top Stories