logo
logo

ਬਿੱਗ ਬੌਸ-20 ਦੇ ਘਰ ‘ਚ ਮਸਤੀ ਕਰਦੀ ਨਜ਼ਰ ਆਈ ਲਵ ਗਿੱਲ, ਵੀਡੀਓ ਕੀਤਾ ਸਾਂਝਾ

ਬਿੱਗ ਬੌਸ -20 ‘ਚ ਅਦਾਕਾਰਾ ਲਵ ਗਿੱਲ ਵੀ ਨਜ਼ਰ ਆ ਰਹੀ ਹੈ। ਪਰ ਅਦਾਕਾਰਾ ਪਹਿਲੇ ਹੀ ਹਫਤੇ ਦੇ ਦੌਰਾਨ ਨੌਮੀਨੇਟ ਹੋ ਚੁੱਕੀ ਹੈ। ਉਸ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਬੀਤੇ ਦਿਨ ਆਪਣੇ ਫੈਨਸ ਨੂੰ ਵੋਟ ਕਰਨ ਦੀ ਅਪੀਲ ਵੀ ਕੀਤੀ ਸੀ । ਇਸ ਤੋਂ ਬਾਅਦ ਅਦਾਕਾਰਾ ਨੇ ਬਿੱਗ ਬੌਸ ਦੇ ਘਰ ਤੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਖੂਬ ਮਸਤੀ ਕਰ ਰਹੀ ਹੈ।

ਸੋਸ਼ਲ ਮੀਡੀਆ ‘ਤੇ ਉਸ ਦੇ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ। ਘਰ ਦੇ ਹੋਰ ਮੈਂਬਰਾਂ ਦੇ ਨਾਲ ਅਦਾਕਾਰਾ ਮਸਤੀ ਕਰਦੀ ਦਿਖਾਈ ਦਿੱਤੀ । ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਨਜ਼ਾਕਤ ਵੀ ਹੈ, ਅਦਾ ਵੀ….ਅਤੇ ਖੂਬਸੂਰਤੀ ਤਾਂ ਲਾਜਵਾਬ ਹੈ।ਹਰ ਵਾਈਬ ‘ਚ ਪਿਆਰ”। 

ਲਵ ਗਿੱਲ ਦਾ ਵਰਕ ਫ੍ਰੰਟ 

ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ਅਤੇ ਹੁਣ ਉਹ ਬਿੱਗ ਬੌਸ ‘ਚ ਧੱਕ ਪਾ ਰਹੇ ਹਨ।

ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ‘ਚ ਉਹ ਹੋਰ ਵੀ ਕਈ ਪ੍ਰੋਜੈਕਟਸ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ।

- GTC Pollywood

Top Stories