logo
logo

ਬਿੱਗ ਬੌਸ 20 : ਮਾਹੀ ਵਿੱਜ ਤੇ ਲਵ ਗਿੱਲ ਦਰਮਿਆਨ ਹੋਇਆ ਜ਼ਬਰਦਸਤ ਝਗੜਾ,ਮਾਹੀ ਵਿੱਜ ਨੇ ਦਿੱਤੀ ਵੱਢ ਦੇਣ ਦੀ ਧਮਕੀ

ਬਿੱਗ ਬੌਸ ‘ਚ ਨਿੱਤ ਨਵੇਂ ਡਰਾਮੇ ਵੇਖਣ ਨੂੰ ਮਿਲ ਰਹੇ ਹਨ।ਹੁਣ ਬਿੱਗ ਬੌਸ ‘ਚ ਲਵ ਗਿੱਲ ਤੇ ਮਾਹੀ ਵਿੱਜ ਦਾ ਝਗੜਾ ਹੋ ਗਿਆ।ਦੋਵਾਂ ਦਾ ਝਗੜਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਲਵ ਗਿੱਲ ਨੂੰ ਮਾਹੀ ਨੇ ਹੋਮ ਬ੍ਰੇਕਰ ਕਹਿ ਦਿੱਤਾ ।ਇਸ ਤੋਂ ਬਾਅਦ ਮਾਹੀ ਨੇ ਲਵ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ “ਮੇਰੇ ਪਤੀ ਨੂੰ ਕਦੇ ਵੀ ਵਿਚਕਾਰ ਨਾ ਲਿਆਈਂ। ਪ੍ਰੇਸ਼ਾਨ ਮਾਹੀ ਵਿੱਜ ਨੇ ਉਸ ਦੀ ਤਲਾਕ ਦਾ ਜ਼ਿਕਰ ਨਾ ਕਰਨ ਦੀ ਗੱਲ ਵੀ ਆਖੀ। ਮਾਹੀ ਵਿੱਜ ਨੇ ਰੋਂਦੇ ਹੋਏ ਕਿਹਾ ਕਿ ‘ਮੇਰੇ ਤਲਾਕ ਬਾਰੇ ਗੱਲ ਨਾ ਕਰੋ।ਇੱਥੋਂ ਤੱਕ ਕਿ ਗੁੱਸੇ ‘ਚ ਆਈ ਮਾਹੀ ਵਿੱਜ ਨੇ ਰੋਂਦੇ ਰੋਂਦੇ ਕਿਹਾ ਕਿ ਵੱਢ ਕੇ ਰੱਖ ਦਿਆਂਗੀ’।

ਬਿੱਗ ਬੌਸ ‘ਚ ਲਵ ਗਿੱਲ ਦੀ ਚਰਚਾ 

ਬਿੱਗ ਬੌਸ ‘ਚ ਲਵ ਗਿੱਲ ਦੀ ਕਾਫੀ ਚਰਚਾ ਹੋ ਰਹੀ ਹੈ।ਬਿੱਗ ਬੌਸ ‘ਚ ਲਵ ਗਿੱਲ ਤੇ ਸਕਾਊਟ ਦੇ ਰਿਸ਼ਤੇ ਨੂੰ ਲੈ ਕੇ ਵੀ ਕਾਫੀ ਬਵਾਲ ਹੋਇਆ ਸੀ । ਕਿਉਂਕਿ ਸਕਾਊਟ ਲਵ ਗਿੱਲ ਦੀ ਮਸਾਜ ਦੇ ਬਹਾਨੇ ਉਸ ਦੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਸੀ ਕਿ ਘਰ ਦੇ ਹੋਰ ਮੈਂਬਰ ਵੀ ਅਸਹਿਜ ਹੋ ਜਾਂਦੇ ਸਨ। ਜਿਸ ਤੋਂ ਬਾਅਦ ਸਲਮਾਨ ਖ਼ਾਨ ਨੇ ਵੀ ਦੋਵਾਂ ਦੇ ਰਿਸ਼ਤੇ ਬਾਰੇ ਲਵ ਗਿੱਲ ਤੋਂ ਵੀ ਪੁੱਛਿਆ ਸੀ।

- GTC Pollywood

Top Stories