ਹਿੰਮਤ ਸੰਧੂ ਨੇ ਆਪਣੀ ਵੈਡਿੰਗ ਐਨੀਵਰਸਰੀ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਪਤਨੀ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਨੇ ਬਹੁਤ ਹੀ ਪਿਆਰੇ ਕੈਪਸ਼ਨ ਦੇ ਨਾਲ ਪਤਨੀ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਉਨ੍ਹਾਂ ਨੇ ਲਿਖਿਆ “ਸਾਡੇ ਰਿਸ਼ਤੇ ਵਿੱਚ ਸ਼ਬਦ ਘੱਟ ਤੇ ਮਹਿਸੂਸਾਤ ਵੱਧ ਨੇ।ਦੂਜੀ ਵਰ੍ਹੇਗੰਢ ਮੁਬਾਰਕ, ਮੇਰੀ ਹਮਸਫ਼ਰ!” ।
Add GTC Pollywood on Google

ਜਿਉਂ ਹੀ ਹਿੰਮਤ ਸੰਧੂ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਗਾਇਕ ‘ਤੇ ਹਿੰਮਤ ਸੰਧੂ ਦੇ ਸਹੁਰੇ ਰਵਿੰਦਰ ਗਰੇਵਾਲ ਨੇ ਵੀ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਲਿਖਿਆ “ਗੌਡ ਬਲੈਸ ਯੂ…ਬਹੁਤ ਬਹੁਤ ਦੁਆਵਾਂ। ਇਸੇ ਤਰ੍ਹਾਂ ਹੱਸਦੇ ਰਹੋ ਹਮੇਸ਼ਾ। ਬਹੁਤ ਬਹੁਤ ਪਿਆਰ”। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ-ਨਾਲ ਫੈਨਸ ਨੇ ਵੀ ਇਸ ਖ਼ਾਸ ਦਿਨ ਦੀ ਵਧਾਈ ਜੋੜੀ ਨੂੰ ਦਿੱਤੀ ਹੈ।

ਸੁਖਮਣੀ ਗਰੇਵਾਲ ਨਾਲ ਹੋਇਆ ਸੀ ਵਿਆਹ
ਹਿੰਮਤ ਸੰਧੂ ਨੇ ਕੁਝ ਸਮਾਂ ਪਹਿਲਾਂ ਰਵਿੰਦਰ ਗਰੇਵਾਲ ਦੀ ਧੀ ਸੁਖਮਣੀ ਗਰੇਵਾਲ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਹਿੰਮਤ ਸੰਧੂ ਦੇ ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ। ਰਵਿੰਦਰ ਗਰੇਵਾਲ ਨੇ ਵੀ ਇਸ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਗਾਇਕ ਦਾ ਵਰਕ ਫ੍ਰੰਟ
ਗਾਇਕ ਹਿੰਮਤ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਫ਼ਿਲਮ ‘ਚੜ੍ਹਦੀਕਲਾ’ ‘ਚ ਵੀ ਬਤੌਰ ਅਦਾਕਾਰ ਵੀ ਨਜ਼ਰ ਆ ਚੁੱਕੇ ਹਨ।
- GTC Pollywood