ਜੀਟੀਸੀ ਲਾਈਮ ਲਾਈਟ ‘ਚ ਅਸੀਂ ਹਰ ਵਾਰ ਤੁਹਾਨੂੰ ਮਨੋਰੰਜਨ ਜਗਤ ਦੇ ਸਿਤਾਰਿਆਂ ਦੇ ਨਾਲ ਮਿਲਵਾਉਂਦੇ ਹਾਂ। ਇਸ ਵਾਰ ਪੰਜਾਬ ਅਦਾਕਾਰ ਹਰੀਸ਼ ਵਰਮਾ ਦੇ ਨਾਲ ਤੁਹਾਨੂੰ ਰੁਬਰੂ ਕਰਵਾਉਣ ਜਾ ਰਹੇ ਹਾਂ। ਹਰੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਆਪਣੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਲੁੱਟ ਮੁਬਾਰਕ’ ਰਿਲੀਜ਼ ਹੋਣ ਜਾ ਰਹੀ ਹੈ।
Add GTC Pollywood on Google

ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਕਨਿਕਾ ਮਾਨ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਦਾਕਾਰ ਅਸ਼ੋਕ ਪ੍ਰਾਸ਼ਰ, ਹਰਦੀਪ ਗਿੱਲ ਤੇ ਬਨਿੰਦਰ ਬੰਨੀ ਵੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਦੀ ਡਾਇਰੈਕਸ਼ਨ ਅੰਮ੍ਰਿਤ ਰਾਜ ਚੱਢਾ ਦੇ ਵੱਲੋਂ ਕੀਤੀ ਗਈ ਹੈ।
ਹਰੀਸ਼ ਵਰਮਾ ਜਿੱਥੇ ਆਪਣੇ ਫ਼ਿਲਮੀ ਸਫਰ ਦੇ ਨਾਲ ਜੁੜੇ ਕਿੱਸੇ ਸਾਂਝੇ ਕਰਨਗੇ। ਉੱਥੇ ਹੀ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਵੀ ਫੈਨਸ ਦੇ ਨਾਲ ਸ਼ੇਅਰ ਕਰਨਗੇ। ਇਸ ਸ਼ੋਅ ਦਾ ਪ੍ਰਸਾਰਣ ਦਿਨ ਸ਼ਨੀਵਾਰ, ੧੯ ਸਤੰਬਰ, ਸ਼ਾਮ ਪੰਜ ਵਜੇ ਕੀਤਾ ਜਾਵੇਗਾ। ਇਸ ਸ਼ੋਅ ਨੂੰ ਹੋਸਟ ਕਰਨਗੇ ਸਾਇਰਾ। ਸੋ ਵੇਖਣਾ ਨਾ ਭੁੱਲਣਾ ਜੀਟੀਸੀ ਪੰਜਾਬੀ।
- GTC Pollywood