logo
logo

‘ਜੀਟੀਸੀ ਲਾਈਮ-ਲਾਈਟ’ ‘ਚ ਇਸ ਵਾਰ ਗੋਲਡਨ ਸਟਾਰ ਮਲਕੀਤ ਸਿੰਘ ਨਾਲ ਹੋਵੇਗੀ ਗੱਲਬਾਤ,15 ਅਗਸਤ ਨੂੰ ਵੇਖਣਾ ਨਾ ਭੁੱਲਣਾ ਜੀਟੀਸੀ ਪੰਜਾਬੀ

ਜੀਟੀਸੀ ਪੰਜਾਬੀ ਦੇ ਸ਼ੋਅ 'ਜੀਟੀਸੀ ਲਾਈਮ ਲਾਈਟ' ‘ਚ ਇਸ ਵਾਰ ਅਸੀਂ ਤੁਹਾਡੀ ਮੁਲਾਕਾਤ ਪੰਜਾਬੀ ਇੰਡਸਟਰੀ ‘ਤੇ ਕਈ ਦਹਾਕਿਆਂ ਤੋਂ ਰਾਜ ਕਰਦੇ ਆ ਰਹੇ ਗੋਲਡਨ ਸਟਾਰ ਮਲਕੀਤ ਸਿੰਘ ਕਰਵਾਵਾਂਗੇ। ਇਸ ਦੌਰਾਨ ਮਲਕੀਤ ਸਿੰਘ ਆਪਣੀ ਜ਼ਿੰਦਗੀ ਤੇ ਸੰਗੀਤਕ ਸਫ਼ਰ ਬਾਰੇ ਬੇਹੱਦ ਦਿਲਚਸਪ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਇਸ ਸ਼ੋਅ ਦਾ ਪ੍ਰਸਾਰਣ ਦਿਨ ਸ਼ਨਿੱਚਰਵਾਰ ਨੂੰ, ਸ਼ਾਮ ਪੰਜ ਵਜੇ ਮਾਣ ਸਕਦੇ ਹੋ ।

ਜਦੋਂਕਿ ਇਸ ਸ਼ੋਅ ਦਾ ਰਿਪੀਟ ਟੈਲੀਕਾਸਟ ਤੁਸੀਂ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਮਾਣ ਸਕਦੇ ਹੋ। ਦੱਸ ਦਈਏ ਕਿ ਜੀਟੀਸੀ ਪੰਜਾਬੀ ਵੱਲੋਂ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਕਈ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਸ਼ੋਅ ਚੋਂ ਹੀ ਇੱਕ ਹੈ ਜੀਟੀਸੀ ਲਾਈਮ ਲਾਈਟ।ਜਿਸ ‘ਚ ਪੰਜਾਬੀ ਸਿਤਾਰੇ ਆਪਣੇ ਦਿਲ ਦੀਆਂ ਗੱਲਾਂ ਦੇ ਨਾਲ-ਨਾਲ ਆਪਣੇ ਕਰੀਅਰ ਦੇ ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕਰਨਗੇ।

ਇਸ ਤੋਂ ਇਲਾਵਾ ਜੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ।ਤੁਸੀਂ ਵੀ ਨਵੀਆਂ ਨਵੀਆਂ ਫ਼ਿਲਮਾਂ, ਗਾਣੇ, ਸੱਭਿਆਚਾਰਕ ਪ੍ਰੋਗਰਾਮਾਂ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਜੀਟੀਸੀ ਪੰਜਾਬੀ ਦੇ ਨਾਲ । 

- GTC Pollywood

Top Stories