ਪੰਜਾਬੀ ਮੀਡੀਆ ਜਗਤ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਿੱਟੀ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਯਤਨਸ਼ੀਲ GTC Network ਨੇ ਕੌਮਾਂਤਰੀ ਪੱਧਰ ’ਤੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। GTC Network ਨੂੰ ਲੰਡਨ ਸਥਿਤ ਬ੍ਰਿਟੇਨ ਦੀ ਸੰਸਦ ਹਾਊਸ ਆਫ਼ ਪਾਰਲੀਮੈਂਟ ਵਿਖੇ ਵੱਕਾਰੀ UK–India Impact Award ਨਾਲ ਨਿਵਾਜਿਆ ਗਿਆ ਹੈ।
Add GTC Pollywood on Google
ਪੰਜਾਬੀ ਮੀਡੀਆ ਜਗਤ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਿੱਟੀ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਯਤਨਸ਼ੀਲ GTC Network ਨੇ ਕੌਮਾਂਤਰੀ ਪੱਧਰ ’ਤੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। GTC Network ਨੂੰ ਲੰਡਨ ਸਥਿਤ ਬ੍ਰਿਟੇਨ ਦੀ ਸੰਸਦ ਹਾਊਸ ਆਫ਼ ਪਾਰਲੀਮੈਂਟ ਵਿਖੇ ਵੱਕਾਰੀ UK–India Impact Award ਨਾਲ ਨਿਵਾਜਿਆ ਗਿਆ ਹੈ।
ਇਹ ਸਨਮਾਨ 16 ਨਵੰਬਰ 2026 ਨੂੰ ਵੈਸਟਮਿੰਸਟਰ, ਲੰਡਨ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਯੂਕੇ ਦੀ ਸੰਸਥਾ SEVA Trust UK ਵੱਲੋਂ ਆਪਣੀ ਸਥਾਪਨਾ ਦੇ 10 ਸਾਲ ਪੂਰੇ ਹੋਣ ਮੌਕੇ ਕਰਵਾਏ ਇਸ ਸਮਾਗਮ ਵਿੱਚ ਸੰਸਦ ਮੈਂਬਰ ਗੁਰਿੰਦਰ ਪਾਲ ਸਿੰਘ ਨੇ GTC Network ਨੂੰ ਇਹ ਐਵਾਰਡ ਭੇਟ ਕੀਤਾ।
ਪੰਜਾਬੀ ਭਾਈਚਾਰੇ ਦੀ ਸਾਂਝ ਨੂੰ ਮਜ਼ਬੂਤ ਕਰਨ ਲਈ ਮਿਲਿਆ ਸਨਮਾਨ
GTC Network ਨੂੰ ਇਹ ਪੁਰਸਕਾਰ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਇੱਕ ਮੰਚ ’ਤੇ ਜੋੜਨ, ਨੌਜਵਾਨਾਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਤੇ ਚੈਰੀਟੇਬਲ ਕਾਰਜਾਂ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਦਿੱਤਾ ਗਿਆ ਹੈ। ਮੀਡੀਆ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦੇ ਨਾਲ-ਨਾਲ ਨੈੱਟਵਰਕ ਵੱਲੋਂ ਭਾਈਚਾਰਕ ਸਾਂਝ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਅਹਿਮੀਅਤ ਦਿੱਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ SEVA Trust UK ਸਾਲ 2016 ਤੋਂ ਸਮਾਜ ਸੇਵਾ ਅਤੇ ਲੋਕਾਂ ਵਿਚਕਾਰ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਹੈ। ਸੰਸਥਾ ਦੇ ਦਸ ਸਾਲਾਂ ਦੇ ਸਫ਼ਰ ਨੂੰ ਸਮਰਪਿਤ ਇਸ ਸਮਾਗਮ ਵਿੱਚ GTC Network ਨੂੰ ਮਿਲਿਆ ਸਨਮਾਨ ਇਸ ਦੇ ਕੰਮਾਂ ਦੀ ਕੌਮਾਂਤਰੀ ਪੱਧਰ ’ਤੇ ਹੋਈ ਪਛਾਣ ਵਜੋਂ ਦੇਖਿਆ ਜਾ ਰਿਹਾ ਹੈ।
GTC Network ਨੇ ਸਨਮਾਨ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਕੀਤਾ ਸਮਰਪਿਤ
ਇਸ ਉਪਲਬਧੀ ’ਤੇ GTC Network ਵੱਲੋਂ ਸੰਸਦ ਮੈਂਬਰ ਗੁਰਿੰਦਰ ਪਾਲ ਸਿੰਘ, ਚਰਨ ਕੰਵਲ ਐੱਸ. ਸੇਖੋਂ MBE, ਡਾ. ਬਲਜੀਤ ਕੌਰ ਉਪਾਧਿਆਏ ਅਤੇ SEVA Trust UK ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ।ਨੈੱਟਵਰਕ ਨੇ ਇਸ ਐਵਾਰਡ ਨੂੰ ਸਿਰਫ਼ ਆਪਣੀ ਸੰਸਥਾ ਦੀ ਪ੍ਰਾਪਤੀ ਨਾ ਦੱਸਦਿਆਂ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ, ਦਰਸ਼ਕਾਂ, ਸਹਿਯੋਗੀਆਂ ਅਤੇ ਭਾਈਵਾਲਾਂ ਦੀ ਸਾਂਝੀ ਕਾਮਯਾਬੀ ਕਰਾਰ ਦਿੱਤਾ।
ਇਸ ਸਨਮਾਨ ਨੂੰ ਸਮੁੱਚੇ ਪੰਜਾਬੀ ਭਾਈਚਾਰੇ ਦੇ ਨਾਮ ਸਮਰਪਿਤ ਵੀ ਕੀਤਾ ਗਿਆ।GTC Network ਵੱਲੋਂ ਅੱਗੇ ਵੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਆਵਾਜ਼ਾਂ ਨੂੰ ਮੰਚ ਦੇਣ, ਨਵੀਂ ਪੀੜ੍ਹੀ ਦੇ ਹੁਨਰ ਨੂੰ ਦੁਨੀਆ ਸਾਹਮਣੇ ਲਿਆਉਣ ਅਤੇ ਸਮਾਜ ਵਿੱਚ ਚੰਗੇ ਬਦਲਾਅ ਲਈ ਆਪਣੀ ਭੂਮਿਕਾ ਨਿਭਾਉਣ ਦਾ ਸੰਕਲਪ ਦੁਹਰਾਇਆ ਗਿਆ ਹੈ।ਲੰਡਨ ਦੀ ਸੰਸਦ ਵਿੱਚ ਮਿਲਿਆ ਇਹ ਸਨਮਾਨ GTC Network ਦੇ ਸਫ਼ਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਪੰਜਾਬੀ ਮੀਡੀਆ ਲਈ ਵੀ ਮਾਣ ਵਾਲੀ ਪ੍ਰਾਪਤੀ ਹੈ।
- GTC Pollywood