logo
logo

GTC PUNJABI ਤੇ SMTV ਲੈ ਕੇ ਆ ਰਿਹਾ ‘ਜੀਟੀਸੀ ਕ੍ਰੀਏਟਰਸ ਅਵਾਰਡਸ’

ਜੀਟੀਸੀ ਪੰਜਾਬੀ ‘ਜੀਟੀਸੀ ਕ੍ਰੀਏਟਰਸ ਅਵਾਰਡਸ’ ਲੈ ਕੇ ਆ ਰਿਹਾ ਹੈ। ਜਿਸ ‘ਚ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਕ੍ਰੀਏਟਰਸ ਇਕਾਨਮੀ ਨਾਲ ਜੁੜੇ ਕਲਾਕਾਰਾਂ ਤੇ ਨਵੇਂ ਬਿਜਨੇਸ ਮਾਹਿਰਾਂ ਨੂੰ ਉਨ੍ਹਾਂ ਦੇ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਜਾਵੇਗਾ। ਇਸ ਐਵਾਰਡ ਸਮਾਰੋਹ ਦਾ ਮਕਸਦ ਸੰਗੀਤ,  ਕਾਮੇਡੀ, ਅਦਾਕਾਰੀ, ਡਾਂਸ, ਡਿਜੀਟਲ ਮੀਡੀਆ, ਸਾਹਿਤ ਸਣੇ ਹੋਰ ਕਈ ਖੇਤਰਾਂ ‘ਚ ਕੰਮ ਕਰ ਰਹੀਆਂ ਪ੍ਰਤਿਭਾਵਾਂ ਨੂੰ ਇੱਕੋ ਮੰਚ ‘ਤੇ ਲਿਆਉਣਾ ਹੈ। 

ਕੌਣ ਕੌਣ ਹੋਵੇਗਾ ਸ਼ਾਮਿਲ ? 

ਇਸ ਸਮਾਗਮ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਸਿਨੇਮਾ ਨਾਲ ਜੁੜੇ ਕ੍ਰੀਏਟਰਸ ਤੋਂ ਇਲਾਵਾ ਕਾਮੇਡੀਅਮਨ, ਅਦਾਕਾਰ, ਡਾਂਸਰ, ਫੈਸ਼ਨ ਅਤੇ ਡਿਜ਼ੀਟਲ ਕ੍ਰੀਏਟਰ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਪੰਜਾਬ ਦੇ ਨਾਲ ਨਾਲ ਦੇਸ਼ ਵਿਦੇਸ਼ ‘ਚ ਵੱਸੇ ਰੀਅਲ ਅਸਟੇਟ ਕਾਰੋਬਾਰੀ, ਓਟੀਟੀ ਅਤੇ ਫ਼ਿਲਮ ਇੰਡਸਟਰੀ ਦੇ ਨਾਲ ਸਬੰਧਤ ਲੋਕ ਇਸ ਐਵਾਰਡ ਸ਼ੋਅ ਦਾ ਹਿੱਸਾ ਬਣਨਗੇ।

ਵੱਖ-ਵੱਖ ਦਸ ਸ਼੍ਰੇਣੀਆਂ ‘ਚ ਹੋਣਗੇ ਐਵਾਰਡ 

ਇਸ ਐਵਾਰਡ ਸਮਾਰੋਹ ਵਿੱਚ ਪੰਜਾਬੀ ਕ੍ਰੀਏਟਿਵ ਅਤੇ ਐਂਟਰਪ੍ਰਾਈਜ਼ ਟੈਲੇਂਟ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਮਿਊਜ਼ਿਕ ਅਤੇ ਸਾਊਂਡ, ਐਕਟਿੰਗ ਤੇ ਸਕ੍ਰੀਨ, ਡਾਂਸ ਤੇ ਪਰਫਾਰਮੈਂਸ, ਡਿਜੀਟਲ ਤੇ ਸੋਸ਼ਲ ਮੀਡੀਆ ਸਣੇ ਹੋਰ ਕਈ ਕੈਟਾਗਿਰੀ ਸ਼ਾਮਿਲ ਹਨ।ਇਸ ਤੋਨ ਇਲਾਵਾ ਮਿਊਜ਼ਿਕ ਸ਼੍ਰੇਣੀ ‘ਚ ਵੀ ਵੱਖ-ਵੱਖ ਕੈਟਾਗਿਰੀ ਸ਼ਾਮਿਲ ਹਨ। ਜਿਸ ‘ਚ ਬੈਸਟ ਇਨਡਿਪੈਂਡੇਂਟ ਸਿੰਗਰ ਮੇਲ ਤੇ ਫੀਮੇਲ, ਬੈਸਟ ਮਿਊਜ਼ਿਕ ਕੰਪੋਜ਼ਰ, ਬੈਸਟ ਲਿਰੀਸਿਸਟ, ਬੈਸਟ ਫੋਕ ਰਿਵਾਈਵਲ ਆਰਟਿਸਟ ਸਣੇ ਹੋਰ ਕਈ ਕੈਟਾਗਿਰੀ ‘ਚ ਐਵਾਰਡ ਹੋਣਗੇ।

ਨੌਮੀਨੇਸ਼ਨ ਦੇ ਲਈ ਕਰ ਸਕਦੇ ਹੋ ਰਜਿਸਟ੍ਰੇਸ਼ਨ 

ਤੁਸੀਂ ਵੀ ਇਸ ਐਵਾਰਡ ਸ਼ੋਅ ‘ਚ ਭਾਗ ਲੈਣਾ ਚਾਹੁੰਦੇ ਹੋ ਅਤੇ ਤੁਹਾਡੇ ‘ਚ ਵੀ ਹੈ ਟੈਲੇਂਟ ਤਾਂ ਹੇਠਾਂ ਦਿੱਤੇ ਲਿੰਕ ‘ਤੇ ਜਾ ਕੇ ਇਸ ਫਾਰਮ ਨੂੰ ਭਰ ਕੇ ਇਸ ਐਵਾਰਡ ਸ਼ੋਅ ਦਾ ਹਿੱਸਾ ਬਣ ਸਕਦੇ ਹੋ।

https://forms.gle/h6WhMc46unxASNfr7

GTC PUNJABI ‘ਤੇ SMTV ਦਾ ਇਹ ਸਾਂਝਾ ਉਪਰਾਲਾ ਡਿਜੀਟਲ ਕ੍ਰੀਏਟਰਸ ਨੂੰ ਇੱਕ ਮੰਚ ਤੇ ਲੈ ਕੇ ਆਵੇਗਾ। ਇਸ ਐਵਾਰਡ ਸ਼ੋਅ ਦਾ ਪ੍ਰਸਾਰਣ ਜੀਟੀਸੀ ਪੰਜਾਬੀ ਤੇ ਐੱਸਐੱਮਟੀਵੀ ‘ਤੇ ਕੀਤਾ ਜਾਵੇਗਾ ।ਇਸ ਤੋਂ ਇਲਾਵਾ ਜੀਟੀਸੀ ਨਿਊਜ਼ ‘ਤੇ ਵੀ ਤੁਸੀਂ ਇਸ ਸ਼ੋਅ ਨੂੰ ਵੇਖ ਸਕਦੇ ਹੋ । ਹੋਰ ਜ਼ਿਆਦਾ ਜਾਣਕਾਰੀ ਤੇ ਮਨੋਰੰਜਨ ਭਰਪੂਰ ਖ਼ਬਰਾਂ ਦੇ ਲਈ ਜੁੜੇ ਰਹੋ ਜੀਟੀਸੀ ਪੰਜਾਬੀ ਦੇ ਨਾਲ ।

- GTC Pollywood

Top Stories