ਜੀਟੀਸੀ ਪੰਜਾਬੀ ਦੇ ਸ਼ੋਅ ‘ਲਾਈਮ ਲਾਈਟ’ ‘ਚ ਅਸੀਂ ਇਸ ਵਾਰ ਤੁਹਾਨੂੰ ਪੰਜਾਬੀ ਇੰਡਸਟਰੀ ਦੀ ਨਵੀਂ ਜੋੜੀ ਸੁੱਖ ਸੰਘੇੜਾ ਅਤੇ ਰੁਪਿੰਦਰ ਹਾਂਡਾ ਨੂੰ ਮਿਲਵਾਉਣ ਜਾ ਰਹੇ ਹਾਂ। ਜੀ ਹਾਂ ਇਸ ਜੋੜੀ ਦੀ ਜਲਦ ਹੀ ਇੱਕ ਫ਼ਿਲਮ ਆ ਰਹੀ ਹੈ।ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਬਣ ਰਹੀਆਂ ਹਨ। ਇਸੇ ਲੜੀ ਦੇ ਤਹਿਤ ਸੁੱਖ ਸੰਘੇੜਾ ਤੇ ਰੁਪਿੰਦਰ ਹਾਂਡਾ ਦੀ ਫ਼ਿਲਮ ‘ਬੀ ਟਾਊਨ’ ਵੀ ਅਕਤੂਬਰ ਮਹੀਨੇ ਦੀ 16 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Add GTC Pollywood on Google

ਇਸ ਤੋਂ ਪਹਿਲਾਂ ਫ਼ਿਲਮ ਦੀ ਟੀਮ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ।ਫ਼ਿਲਮ ‘ਚ ਸੁੱਖ ਸੰਘੇੜਾ ਤੇ ਰੁਪਿੰਦਰ ਹਾਂਡਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।ਇਸ ਤੋਂ ਪਹਿਲਾਂ ਇਸ ਸ਼ੋਅ ‘ਚ ਗੁਰਮੀਤ ਸਿੰਘ, ਜੈਦੇਵ ਕੁਮਾਰ, ਸਿਦਕ ਗਿੱਲ ਸਣੇ ਕਈ ਸਿਤਾਰੇ ਆ ਚੁੱਕੇ ਹਨ।
ਇਹ ਸਿਤਾਰੇ ਜਿੱਥੇ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਗੱਲਾਂ ਸਾਂਝੀਆਂ ਕਰਦੇ ਹਨ, ਉੱਥੇ ਹੀ ਆਪਣੇ ਕਰੀਅਰ ਦੇ ਨਾਲ ਜੁੜੀਆਂ ਹੋਰ ਕਈ ਦਿਲਚਸਪ ਗੱਲਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ। ਇਸ ਸ਼ੋਅ ਦਾ ਪ੍ਰਸਾਰਣ ਹਰ ਸ਼ਨੀਵਾਰ ਨੂੰ ਕੀਤਾ ਜਾਂਦਾ ਹੈ। ਸੋ ਵੇਖਣਾ ਨਾ ਭੁੱਲਣਾ ਤਿੰਨ ਅਕਤੂਬਰ, ਦਿਨ ਸ਼ਨਿੱਚਰਵਾਰ, ਸ਼ਾਮ ਚਾਰ ਵਜੇ ਜੀਟੀਸੀ ਲਾਈਮ ਲਾਈਟ, ਸਿਰਫ਼ ਜੀਟੀਸੀ ਪੰਜਾਬੀ ‘ਤੇ ।ਇਸ ਸ਼ੋਅ ਦਾ ਰਿਪੀਟ ਟੈਲੀਕਾਸਟ ਤੁਸੀਂ ਦਿਨ ਐਤਵਾਰ ਨੂੰ ਸ਼ਾਮ ਚਾਰ ਵਜੇ ਵੇਖ ਸਕਦੇ ਹੋ ।
- GTC Pollywood