ਰਚਨਾਤਮਕਤਾ, ਜਨੂੰਨ ਅਤੇ ਬਿਹਤਰੀਨ ਕੰਮ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਕਰਵਾਏ ਗਏ GTC Punjabi Creators Awards, ਜੋ SMTV ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ,ਇਸ ਅਵਾਰਡ ਸਮਾਰੋਹ ਦੇ ਦੌਰਾਨ ਵਿੱਚ ਪੁਜਨੀਤ ਸਿੰਘ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ,GTC Punjabi ਦੇ CEO ਪੱਲਵੀ ਸ਼੍ਰੀਵਾਸਤਵ ਅਤੇ SMTV ਫਾਊਂਡਰ Simranjot Singh Makkar ਨੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ।
Add GTC Pollywood on Google

ਪੁਜਨੀਤ ਸਿੰਘ, ਜੋ ਕਿ ਇੱਕ ਕ੍ਰਿਏਟਰ ਅਤੇ ਫੂਡ ਕਨੌਇਸਰ (ਭੋਜਨ ਦੇ ਸ਼ੌਕੀਨ ਅਤੇ ਜਾਣਕਾਰ) ਵਜੋਂ ਆਪਣੀ ਪਛਾਣ ਰੱਖਦੇ ਹਨ, ਨੂੰ ਫੂਡ ਅਤੇ ਡਿਜੀਟਲ ਕੰਟੈਂਟ ਦੀ ਦੁਨੀਆ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਇਹ ਸਨਮਾਨ ਦਿੱਤਾ ਗਿਆ।
ਉਨ੍ਹਾਂ ਦੇ ਕੰਮ ਅਤੇ ਖਾਣੇ ਪ੍ਰਤੀ ਜਨੂੰਨ ਨੇ ਡਿਜੀਟਲ ਪਲੇਟਫਾਰਮ ’ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਆਪਣੇ ਕੰਟੈਂਟ ਰਾਹੀਂ ਉਹ ਲੋਕਾਂ ਤੱਕ ਭੋਜਨ ਨਾਲ ਜੁੜੀਆਂ ਦਿਲਚਸਪ ਜਾਣਕਾਰੀਆਂ ਅਤੇ ਨਵੇਂ ਤਜਰਬੇ ਪਹੁੰਚਾਉਂਦੇ ਹਨ।
ਇਸ ਮੌਕੇ ਪੁਜਨੀਤ ਸਿੰਘ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਰਚਨਾਤਮਕ ਸੋਚ, ਮਿਹਨਤ ਅਤੇ ਡਿਜੀਟਲ ਕੰਟੈਂਟ ਦੀ ਦੁਨੀਆ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਨਾਲ ਹੀ ਉਮੀਦ ਜਤਾਈ ਗਈ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਨਵੀਆਂ ਉਚਾਈਆਂ ਹਾਸਲ ਕਰਦੇ ਰਹਿਣਗੇ।
GTC Punjabi Creators Awards ਰਾਹੀਂ ਵੱਖ-ਵੱਖ ਖੇਤਰਾਂ ਵਿੱਚ ਆਪਣੀ ਕਲਾ, ਹੁਨਰ ਅਤੇ ਮਿਹਨਤ ਨਾਲ ਪਛਾਣ ਬਣਾਉਣ ਵਾਲੇ ਕ੍ਰਿਏਟਰਾਂ ਨੂੰ ਮੰਚ ਅਤੇ ਸਨਮਾਨ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਪੁਜਨੀਤ ਸਿੰਘ ਨੂੰ ਮਿਲਿਆ ਇਹ ਸਨਮਾਨ ਉਨ੍ਹਾਂ ਦੇ ਸਫ਼ਰ ਵਿੱਚ ਇੱਕ ਹੋਰ ਅਹਿਮ ਪ੍ਰਾਪਤੀ ਹੈ।
- GTC Pollywood