ਅਦਾਕਾਰ ਹਰਿੰਦਰ ਭੁੱਲਰ ਵੀ ਰਾਜਵੀਰ ਜਵੰਦਾ ਨੂੰ ਯਾਦ ਕਰਕੇ ਭਾਵੁਕ ਹੋ ਗਏ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ “ਨਹੀਂਓਂ ਲੱਭਣੇ ਗਵਾਚੇ ਹੋਏ ਲਾਲ,ਮਿੱਟੀ ਨਾ ਫਰੋਲ ਜੋਗੀਆ ਆਪਣੇ ਸਮਕਾਲੀ ਸਭ ਗਾਇਕਾਂ ਵਿੱਚੋਂ ਸਭ ਤੋਂ ਵੱਧ ਤਹਿਜ਼ੀਬ ਵਾਲਾ ਮੁੰਡਾ ਸੀ ।
Add GTC Pollywood on Google
ਰਾਜਵੀਰ ਜਵੰਦਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ। ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ। ਪਰ ਅਫਸੋਸ ਬਹੁਤ ਛੋਟੀ ਉਮਰ ‘ਚ ਇਸ ਨਾਮਵਰ ਗਾਇਕ ਨੇ ਇਸ ਫਾਨੀ ਸੰਸਾਰ ਨੂੰ ਬੀਤੇ ਸਾਲ ਅਲਵਿਦਾ ਆਖ ਦਿੱਤਾ ਸੀ । ਪਰ ਉਸ ਦੇ ਸੁਭਾਅ ਬਾਰੇ ਹਰ ਕੋਈ ਵਾਕਫ ਸੀ ।

ਅਦਾਕਾਰ ਹਰਿੰਦਰ ਭੁੱਲਰ ਵੀ ਰਾਜਵੀਰ ਜਵੰਦਾ ਨੂੰ ਯਾਦ ਕਰਕੇ ਭਾਵੁਕ ਹੋ ਗਏ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ “ਨਹੀਂਓਂ ਲੱਭਣੇ ਗਵਾਚੇ ਹੋਏ ਲਾਲ,ਮਿੱਟੀ ਨਾ ਫਰੋਲ ਜੋਗੀਆ ਆਪਣੇ ਸਮਕਾਲੀ ਸਭ ਗਾਇਕਾਂ ਵਿੱਚੋਂ ਸਭ ਤੋਂ ਵੱਧ ਤਹਿਜ਼ੀਬ ਵਾਲਾ ਮੁੰਡਾ ਸੀ ।
_5972d4b71a070ff9ac9c1ea41d5d46d5_1280X720.webp)
ਬਹੁਤ ਵੱਡੇ-ਵੱਡੇ ਸੁਪਨੇ ਸੀ ਓਹਦੇ ਪਰ ਪ੍ਰਮਾਤਮਾ ਨੇ ਉਹਨੂੰ ਸਮਾਂ ਬਹੁਤ ਘੱਟ ਦਿੱਤਾ ਅੱਜ ਅਚਾਨਕ ਮੋਬਾਇਲ ਫਰੋਲਦਿਆਂ ਉਸ ਨਾਲ ਇਹ ਤਸਵੀਰ ਸਾਹਮਣੇ ਆ ਗਈ ਤਾਂ ਮਨ ਉਦਾਸ ਹੋ ਗਿਆ”।ਹਰਿੰਦਰ ਭੁੱਲਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
ਰਾਜਵੀਰ ਜਵੰਦਾ ਦੀ ਸੜਕ ਹਾਦਸੇ ਕਾਰਨ ਗਈ ਜਾਨ
ਦੱਸ ਦਈਏ ਕਿ ਰਾਜਵੀਰ ਜਵੰਦਾ ਦੀ ਇੱਕ ਸੜਕ ਹਾਦਸੇ ਕਾਰਨ ਜਾਨ ਗਈ ਸੀ। ਉਹ ਹਿਮਾਚਲ ‘ਚ ਗਏ ਸਨ, ਇਸੇ ਦੌਰਾਨ ਉਨ੍ਹਾਂ ਦੇ ਬਾਈਕ ਦੀ ਟੱਕਰ ਇੱਕ ਆਵਾਰਾ ਪਸ਼ੂ ਦੇ ਨਾਲ ਹੋ ਗਈ ਸੀ। ਜਿਸ ਤੋਂ ਬਾਅਦ ਰਾਜਵੀਰ ਨੂੰ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।ਜਿੱਥੇ ਕਈ ਦਿਨ ਇਲਾਜ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।
- GTC Pollywood