ਲ਼ਵ ਗਿੱਲ ਬਿੱਗ ਬੌਸ-20 ‘ਚ ਖੂਬ ਮਸਤੀ ਕਰ ਰਹੀ ਹੈ। ਉਸ ਦੇ ਇੱਕ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੇ ਹਨ। ਜਿਨ੍ਹਾਂ ‘ਚ ਅਦਾਕਾਰਾ ਬਿੱਗ ਬੌਸ-20 ਦੇ ਘਰ ‘ਚ ਮੈਂਬਰਾਂ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।
Add GTC Pollywood on Google
ਲ਼ਵ ਗਿੱਲ ਬਿੱਗ ਬੌਸ-20 ‘ਚ ਖੂਬ ਮਸਤੀ ਕਰ ਰਹੀ ਹੈ। ਉਸ ਦੇ ਇੱਕ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੇ ਹਨ। ਜਿਨ੍ਹਾਂ ‘ਚ ਅਦਾਕਾਰਾ ਬਿੱਗ ਬੌਸ-20 ਦੇ ਘਰ ‘ਚ ਮੈਂਬਰਾਂ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਘਰ ਦੇ ਮੈਂਬਰਾਂ ਦੇ ਨਾਲ ਅਦਾਕਾਰਾ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਪਰ ਇਹ ਮਸਤੀ ਉਸ ਵੇਲੇ ਬਹਿਸ ‘ਚ ਬਦਲ ਜਾਂਦੀ ਹੈ ਜਦੋਂ ਉਹ ਘਰ ਦੇ ਮੈਂਬਰਾਂ ਦੇ ਨਾਲ ਝਗੜ ਪੈਂਦੀ ਹੈ।

ਇਸ ਤੋਂ ਬਾਅਦ ਤਿੰਨੋ ਜਣੇ ਉੱਥੇ ਬਹਿਸ ਕਰਦੇ ਹੋਏ ਨਿਕਲ ਜਾਂਦੇ ਹਨ। ਇਸ ਤੋਂ ਇਲਾਵਾ ਲਵ ਗਿੱਲ ਨੇ ਵੀ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਹਰੇ ਰੰਗ ਦੇ ਸੂਟ ‘ਚ ਬਹੁਤ ਹੀ ਸੋਹਣੀ ਲੱਗ ਰਹੀ ਹੈ ਅਤੇ ਅਦਾਕਾਰਾ ਦੇ ਇਸ ਅੰਦਾਜ਼ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

ਲਵ ਗਿੱਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਸਾਡਾ ਪਟੋਲਾ ਵੀਕਐਂਡ ਕਾ ਵਾਰ ਵਿੱਚ ਬਿਲਕੁਲ ਸ਼ਾਨਦਾਰ ਲੱਗ ਰਿਹਾ ਹੈ ਜੋ ਹਰ ਛੋਟੀ ਜਿਹੀ ਵਿਸਤਾਰ ਨਾਲ ਸ਼ੁੱਧ ਦੇਸੀ ਸੁੰਦਰਤਾ ਦੀ ਸੇਵਾ ਕਰਦਾ ਹੈ”।
ਲਵ ਗਿੱਲ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
- GTC Pollywood