logo
logo

ਪੰਜਾਬੀ ਅਦਾਕਾਰਾ ਲਵ ਗਿੱਲ ‘ਬਿੱਗ ਬੌਸ-20’ ‘ਚ ਭਾਗ ਲੈਣ ਲਈ ਪਹੁੰਚੀ ਮੁੰਬਈ, ਵੀਡੀਓ ਆਇਆ ਸਾਹਮਣੇ

ਪੰਜਾਬੀ ਅਦਾਕਾਰਾ ਲਵ ਗਿੱਲ ‘ਬਿੱਗ ਬੌਸ-20’ ‘ਚ ਭਾਗ ਲੈਣ ਦੇ ਲਈ ਮੁੰਬਈ ਪਹੁੰਚੀ ਹੈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਲਵ ਗਿੱਲ ਦੱਸ ਰਹੀ ਹੈ ਕਿ ਉਹ ਬਿੱਗ ਬੌਸ -20 ‘ਚ ਭਾਗ ਲੈ ਰਹੀ ਹੈ। ਅਦਾਕਾਰਾ ਏਅਰਪੋਰਟ ਤੇ ਉਹ ਪੈਪਰਾਜੀ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆਈ । ਬੀਤੇ ਦਿਨੀਂ ਵੀ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਸ ਨੂੰ ਵੋਟ ਕਰਨ ਤਾਂ ਕਿ ਉਹ ਇਸ ਸ਼ੋਅ ‘ਚ ਸ਼ਾਮਿਲ ਹੋ ਸਕੇ । ਲਵ ਗਿੱਲ ਜਲਦ ਹੀ ਸ਼ੋਅ ‘ਚ ਨਜ਼ਰ ਆਏਗੀ। 

ਲਵ ਗਿੱਲ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਲਵ ਗਿੱਲ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।ਫਰਲੋ, ਵਾਈਫ ਪੇਕੇ ਹਸਬੈਂਡ ਠੇਕੇ, ਸ਼ੱਕਰਪਾਰੇ, ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ, ਵੇਖੀ ਜਾ ਛੇੜੀ ਨਾ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।ਇਸ ਤੋਂ ਇਲਾਵਾ ਕਈ ਗਾਣਿਆਂ ‘ਚ ਬਤੌਰ ਮਾਡਲ ਵੀ ਉਹ ਨਜ਼ਰ ਆ ਚੁੱਕੇ ਹਨ। 

ਲਵ ਗਿੱਲ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਲਵ ਗਿੱਲ ਦਾ ਸਬੰਧ ਤਰਨਤਾਰਨ ਦੇ ਨਾਲ ਹੈ। ਤਰਨਤਾਰਨ ਦੀ ਜੰਮਪਲ ਲਵ ਗਿੱਲ ਨੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਅਤੇ ਅਦਾਕਾਰੀ ਦਾ ਉਸ ਨੂੰ ਸ਼ੌਂਕ ਸੀ । ਕਰਣ ਔਜਲਾ ਦੇ ਗੀਤ ਫੈਕਟਸ ‘ਚ ਵੀ ਉਨ ਨਜ਼ਰ ਆ ਚੁੱਕੀ ਹੈ। 

- GTC Pollywood

Top Stories