logo
logo

ਲਵ ਗਿੱਲ ਨੇ ਮਾਹੀ ਵਿੱਜ ਤੋਂ ਮੰਗਿਆ ‘ਹੋਮਬ੍ਰੇਕਰ’ ਵਾਲੀ ਟਿੱਪਣੀ ਤੇ ਜਵਾਬ, ਵੀਡੀਓ ਹੋ ਰਿਹਾ ਵਾਇਰਲ

 ਲਵ ਗਿੱਲ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ ਤੇ ਇਨ੍ਹੀਂ ਦਿਨੀਂ ਉਹ ਬਿੱਗ ਬੌਸ ‘ਚ ਨਜ਼ਰ ਆ ਰਹੀ ਹੈ। ਬਿੱਗ ਬੌਸ ‘ਚ ਘਰ ਦੇ ਕਈ ਮੈਂਬਰਾਂ ਦੇ ਨਾਲ ਹੁਣ ਤੱਕ ਲਵ ਗਿੱਲ ਦੀ ਲੜਾਈ ਵੀ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਅਰਿਸ਼ਫਾ ਖਾਨ ਦੇ ਨਾਲ ਉਸ ਦੀ ਲੜਾਈ ਹੋਈ। ਜਿਸ ਤੋਂ ਬਾਅਦ ਕਨਿਕਾ ਮਾਨ ਤੇ ਬੀਤੇ ਦਿਨ ਮਾਹੀ ਵਿੱਜ ਦੇ ਵੱਲੋਂ ਉਸ ਨੂੰ ‘ਹੋਮਬ੍ਰੇਕਰ’ ਕਹਿ ਕੇ ਬੁਲਾਇਆ ਗਿਆ।

ਜਿਸ ‘ਤੇ ਲਵ ਗਿੱਲ ਦਾ ਗੁੱਸਾ ਭੜਕ ਗਿਆ ਅਤੇ ਹੁਣ ਅਦਾਕਾਰਾ ਨੇ ਮਾਹੀ ਵਿੱਜ ਤੋਂ ਇਸ ਦਾ ਜਵਾਬ ਮੰਗਿਆ ਹੈ। ਲਵ ਗਿੱਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਔਰਤ ਨੂੰ ਹੀ ਹਮੇਸ਼ਾ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ? ਇੱਕ ਸਮਾਜ ਵਜੋਂ ਅਸੀਂ ਕਿੱਧਰ ਜਾ ਰਹੇ ਹਾਂ?ਸਾਨੂੰ ਸਮਝ ਨਹੀਂ ਆਉਂਦੀ ਕਿ "ਘਰ ਤੋੜਨ ਵਾਲੀ" ਵਰਗੇ ਸ਼ਬਦ ਇੰਨੀ ਸੌਖ ਨਾਲ ਕਿਵੇਂ ਵਰਤੇ ਜਾ ਸਕਦੇ ਹਨ”। ਲਵ ਗਿੱਲ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਲਵ ਗਿੱਲ ਦਾ ਵਰਕ ਫਰੰਟ 

ਲਵ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬਿੱਗ ਬੌਸ ‘ਚ ਆਉਣ ਤੋਂ ਪਹਿਲਾਂ ਉਹ ਕਈ ਪੰਜਾਬੀ ਫ਼ਿਲਮਾਂ ਅਤੇ ਗੀਤਾਂ ‘ਚ ਕੰਮ ਕਰ ਚੁੱਕੀ ਹੈ ।ਲਵ ਗਿੱਲ ਦਾ ਸਬੰਧ ਪੰਜਾਬ ਦੇ ਤਰਨਤਾਰਨ ਸ਼ਹਿਰ ਦੇ ਨਾਲ ਹੈ। ਸਰਹੱਦੀ ਇਲਾਕੇ ਤੋਂ ਹੋਣ ਦੇ ਬਾਵਜੂਦ ਲਵ ਗਿੱਲ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਜਗ੍ਹਾ ਬਣਾਈ ਅਤੇ ਹੁਣ ਅਦਾਕਾਰਾ ਬਿੱਗ ਬੌਸ ‘ਚ ਆਪਣੀ ਧੱਕ ਪਾ ਰਹੀ ਹੈ। 

- GTC Pollywood

Top Stories