ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ‘ਯੇ ਰਿਸ਼ਤਾ ਕਿਆ ਕਹਲਾਤਾ ਹੈ’ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਉਣ ਵਾਲੇ ਮੋਹਸਿਨ ਖਾਨ ਨੇ ਆਪਣੀ ਮੰਗੇਤਰ ਤਮੰਨਾ ਨਾਲ ਨਿਕਾਹ ਕਰਵਾ ਲਿਆ ਹੈ। ਦੋਵਾਂ ਨੇ 3 ਅਕਤੂਬਰ ਨੂੰ ਇੱਕ ਨਿੱਜੀ ਸਮਾਰੋਹ ਦੌਰਾਨ ਵਿਆਹ ਕਰਵਾਇਆ। ਇਸ ਖਾਸ ਮੌਕੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Add GTC Pollywood on Google

ਮੋਹਸਿਨ ਖਾਨ ਨੇ ਖੁਦ ਵੀ ਸੋਸ਼ਲ ਮੀਡੀਆ ’ਤੇ ਤਮੰਨਾ ਨਾਲ ਇੱਕ ਤਸਵੀਰ ਸਾਂਝੀ ਕਰਕੇ ਆਪਣੀ ਖੁਸ਼ੀ ਫੈਨਜ਼ ਨਾਲ ਸਾਂਝੀ ਕੀਤੀ। ਤਸਵੀਰ ਦੇ ਨਾਲ ਉਨ੍ਹਾਂ ਨੇ ‘ਉਹ ਦਿਨ, ਮਾਸ਼ਾਅੱਲ੍ਹਾ’ ਲਿਖਿਆ। ਇਸ ਤੋਂ ਇਲਾਵਾ ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਵੀ ਵਿਆਹ ਨਾਲ ਜੁੜੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।

ਵਿਆਹ ਸਮਾਰੋਹ ਦੀਆਂ ਝਲਕੀਆਂ ਨੇ ਜਿੱਤਿਆ ਫੈਨਜ਼ ਦਾ ਦਿਲ
ਮੋਹਸਿਨ ਅਤੇ ਤਮੰਨਾ ਦੇ ਨਿਕਾਹ ਤੋਂ ਬਾਅਦ ਵਲੀਮਾ ਸਮਾਰੋਹ ਦੀਆਂ ਕਈ ਝਲਕੀਆਂ ਵੀ ਸਾਹਮਣੇ ਆਈਆਂ ਹਨ। ਵਾਇਰਲ ਵੀਡੀਓਜ਼ ਵਿੱਚ ਦੋਵੇਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਖੁਸ਼ੀ ਮਨਾਉਂਦੇ ਅਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਆਪਣੇ ਖਾਸ ਦਿਨ ’ਤੇ ਮੋਹਸਿਨ ਖਾਨ ਬਲੈਕ ਐਂਡ ਵ੍ਹਾਈਟ ਟਕਸੀਡੋ ਵਿੱਚ ਕਾਫੀ ਸ਼ਾਨਦਾਰ ਲੱਗ ਰਹੇ ਸਨ, ਜਦਕਿ ਤਮੰਨਾ ਨੇ ਮਲਟੀ-ਕਲਰ ਲਹਿੰਗਾ ਪਹਿਨਿਆ ਹੋਇਆ ਸੀ।

ਦੋਵਾਂ ਦੀ ਜੋੜੀ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਤਮੰਨਾ ਦੀ ਮਹਿੰਦੀ ਸੈਰੇਮਨੀ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲ ਰਹੀ ਹੈ, ਜਿਸ ਵਿੱਚ ਵਿਆਹ ਤੋਂ ਪਹਿਲਾਂ ਦੀਆਂ ਖੁਸ਼ੀਆਂ ਦੀਆਂ ਝਲਕੀਆਂ ਨਜ਼ਰ ਆ ਰਹੀਆਂ ਹਨ।
ਅਗਸਤ ’ਚ ਕੀਤੀ ਸੀ ਮੰਗਣੀ ਦਾ ਐਲਾਨ
ਦੱਸਿਆ ਜਾ ਰਿਹਾ ਹੈ ਕਿ ਮੋਹਸਿਨ ਖਾਨ ਨੇ ਇਸੇ ਸਾਲ ਅਗਸਤ ਵਿੱਚ ਤਮੰਨਾ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਹੁਣ ਨਿਕਾਹ ਤੋਂ ਬਾਅਦ ਦੋਵੇਂ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ਵਿੱਚ ਦਾਖਲ ਹੋ ਗਏ ਹਨ।ਮੋਹਸਿਨ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਅਤੇ ਸੈਲੇਬ੍ਰਿਟੀਜ਼ ਵੱਲੋਂ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਕਈ ਯੂਜ਼ਰਜ਼ ਨੇ ਇਸ ਜੋੜੀ ਨੂੰ ‘ਪਰਫੈਕਟ ਕਪਲ’ ਦੱਸਿਆ ਹੈ ਅਤੇ ਦੋਵਾਂ ਦੀਆਂ ਤਸਵੀਰਾਂ ’ਤੇ ਖੂਬ ਪਿਆਰ ਲੁਟਾਇਆ ਹੈ।
- GTC Pollywood