ਪੰਜਾਬੀ ਗਾਇਕ ਕਰਨਦੀਪ ਬਰਾੜ ਨੂੰ ਹਾਰਟ ਅਟੈਕ ਆ ਗਿਆ। ਜਿਸ ਦੀ ਜਾਣਕਾਰੀ ਗਾਇਕ ਨੇ ਖੁਦ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ।ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਉੱਨੀ ਮਈ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ।
Add GTC Pollywood on Google
ਪੰਜਾਬੀ ਗਾਇਕ ਕਰਨਦੀਪ ਬਰਾੜ ਨੂੰ ਹਾਰਟ ਅਟੈਕ ਆ ਗਿਆ। ਜਿਸ ਦੀ ਜਾਣਕਾਰੀ ਗਾਇਕ ਨੇ ਖੁਦ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦਿੱਤੀ ਹੈ।ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਉੱਨੀ ਮਈ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ।ਜੇ ਉਸ ਵੇਲੇ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਦੋਸਤ ਨਾ ਹੁੰਦੇ ਤਾਂ ਸ਼ਾਇਦ ਉਹ ਜਿਉਂਦੇ ਨਾ ਹੁੰਦੇ ।ਵੀਡੀਓ ‘ਚ ਕਰਨਦੀਪ ਕਹਿੰਦੇ ਹਨ ਕਿ ‘ਜ਼ਿੰਦਗੀ ਬਹੁਤ ਛੋਟੀ ਹੈ।

ਕਦੋਂ ਕਿਸੇ ਦੇ ਨਾਲ ਕੀ ਹੋ ਜਾਣਾ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ।ਇਸ ਲਈ ਸਭ ਦੇ ਨਾਲ ਪਿਆਰ ਕਰੋ । ਸਭ ਦਾ ਚੰਗਾ ਸੋਚੋ। ਚਾਰ ਦੋਸਤ ਮੇਰੇ ਸੱਜੇ ਖੱਬੇ ਨਾ ਹੁੰਦੇ ਤਾਂ ਮੇਰਾ ਪਟਾਕਾ ਬੋਲ ਜਾਣਾ ਸੀ ।ਮੇਰੇ ਦਿਲ ਤੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ । ਹਰੇਕ ਦੀ ਮਦਦ ਕਰੋ, ਜੋ ਵੀ ਕਰਨਾ ਹੈ ਸਿੱਧੇ ਤਰੀਕੇ ਨਾਲ ਕਰੋ ।
ਕਿਉਂਕਿ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ, ਪੈਸਾ, ਰਿਸ਼ਤੇਦਾਰ ਸਭ ਕੁਝ । ਆਪਣੇ ਮਾਪਿਆਂ ਕੋਲ ਰਹੋ, ਆਪਣੇ ਭੈਣਾਂ ਭਰਾਵਾਂ ਦੇ ਨਾਲ ਪਿਆਰ ਕਰੋ। ਉਨ੍ਹਾਂ ਨੇ ਕਿਹਾ ਕਿ ਮੈਂ ਏਨਾਂ ਜ਼ਿਆਦਾ ਆਪਣੀ ਸਿਹਤ ਦੇ ਵੱਲ ਧਿਆਨ ਦਿੰਦਾ ਹਾਂ, ਵਰਕ ਆਊਂਟ ਕਰਦਾ ਹਾਂ। ਪਰ ਇਸ ਦੇ ਬਾਵਜੂਦ ਮੇਰੇ ਦੇ ਨਾਲ ਇਹ ਸਭ ਕੁਝ ਹੋਇਆ।
- GTC Pollywood