ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ ਹੈ। ਚਾਲੀ ਸਾਲ ਦੀ ਉਮਰ ‘ਚ ਸਾਲ 2021 ‘ਚ ਸਿਧਾਰਥ ਸ਼ੁਕਲਾ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । ਉਸ ਵੇਲੇ ਕਿਸੇ ਨੂੰ ਵੀ ਇਹ ਵਿਸ਼ਵਾਸ਼ ਨਹੀਂ ਸੀ ਹੋਇਆ ਕਿ ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋ ਗਿਆ ਹੈ।
Add GTC Pollywood on Google
ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ ਹੈ। ਚਾਲੀ ਸਾਲ ਦੀ ਉਮਰ ‘ਚ ਸਾਲ 2021 ‘ਚ ਸਿਧਾਰਥ ਸ਼ੁਕਲਾ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । ਉਸ ਵੇਲੇ ਕਿਸੇ ਨੂੰ ਵੀ ਇਹ ਵਿਸ਼ਵਾਸ਼ ਨਹੀਂ ਸੀ ਹੋਇਆ ਕਿ ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬਿੱਗ ਬੌਸ 13 ਸ਼ੋਅ ਦੀ ਟਰਾਫੀ ਆਪਣੇ ਨਾਂਅ ਕੀਤੀ ਸੀ।ਇਸ ਸ਼ੋਅ ਦੀ ਕਾਮਯਾਬੀ ਨੂੰ ਹਾਲੇ ਉਹ ਪੂਰੀ ਤਰ੍ਹਾਂ ਇਨਜੁਆਏ ਵੀ ਨਹੀਂ ਸਨ ਕਰ ਪਾਏ ਕਿ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ।

ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੀ ਜੋੜੀ ਹੋਈ ਸੀ ਮਸ਼ਹੂਰ
ਬਿੱਗ ਬੌਸ 13 ‘ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਇਹ ਜੋੜੀ ਸਿਡਨਾਜ਼ ਦੇ ਨਾਂਅ ਨਾਲ ਮਸ਼ਹੂਰ ਹੋਈ ਸੀ ।ਸ਼ਹਿਨਾਜ਼ ਗਿੱਲ ਵੀ ਸਿਧਾਰਥ ਸ਼ੁਕਲਾ ਦੇ ਨਾਲ ਇਮੋਸ਼ਨਲੀ ਅਟੈਚ ਸੀ ਅਤੇ ਦੋਵੇਂ ਸ਼ੋਅ ਤੋਂ ਬਾਅਦ ਵੀ ਕਈ ਪ੍ਰੋਜੈਕਟਸ ‘ਚ ਇੱਕਠੇ ਨਜ਼ਰ ਆਏ ਸਨ।
ਪਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਅਦਾਕਾਰਾ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਗਈ ਸੀ ।ਕਈ ਮਹੀਨੇ ਤੱਕ ਉਹ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਉੱਭਰ ਨਹੀਂ ਸੀ ਸਕੀ।
- GTC Pollywood