ਸੀਐੱਮ ਭਗਵੰਤ ਮਾਨ ਦੇ ਨਾਲ ਕਲੇਰ ਕੰਠ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਭਗਵੰਤ ਮਾਨ ਕਿਸੇ ਮੇਲੇ ‘ਚ ਪਹੁੰਚੇ ਹੋਏ ਹਨ । ਜਿੱਥੇ ਕਲੇਰ ਕੰਠ ਪਰਫਾਰਮ ਕਰ ਰਹੇ ਹਨ । ਇਸੇ ਦੌਰਾਨ ਸੀਐੱਮ ਕਲੇਰ ਕੰਠ ਨੂੰ ਵੇਖ ਕੇ ਖੁਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਤਾਰੀਫ ਕਰਦੇ ਹਨ ।ਜਿਸ ਤੇ ਕਲੇਰ ਕੰਠ ਹੱਥ ਜੋੜ ਕੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਨਜ਼ਰ ਆ ਰਹੇ ਹਨ ।
Add GTC Pollywood on Google
ਸੀਐੱਮ ਭਗਵੰਤ ਮਾਨ ਦੇ ਨਾਲ ਕਲੇਰ ਕੰਠ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਭਗਵੰਤ ਮਾਨ ਕਿਸੇ ਮੇਲੇ ‘ਚ ਪਹੁੰਚੇ ਹੋਏ ਹਨ । ਜਿੱਥੇ ਕਲੇਰ ਕੰਠ ਪਰਫਾਰਮ ਕਰ ਰਹੇ ਹਨ । ਇਸੇ ਦੌਰਾਨ ਸੀਐੱਮ ਕਲੇਰ ਕੰਠ ਨੂੰ ਵੇਖ ਕੇ ਖੁਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਤਾਰੀਫ ਕਰਦੇ ਹਨ ।ਜਿਸ ਤੇ ਕਲੇਰ ਕੰਠ ਹੱਥ ਜੋੜ ਕੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਨਜ਼ਰ ਆ ਰਹੇ ਹਨ ।ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

ਕਲੇਰ ਕੰਠ ਨੇ ਦਿੱਤੇ ਕਈ ਹਿੱਟ ਗੀਤ
ਗਾਇਕ ਕਲੇਰ ਕੰਠ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਇਹ ਮੁਕਾਮ ਹਾਸਲ ਕਰਨ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਆਪਣੇ ਸੰਘਰਸ਼ ਦੀ ਬਦੌਲਤ ਹੀ ਅੱਜ ਉਹ ਇਸ ਮੁਕਾਮ ‘ਤੇ ਪਹੁੰਚੇ ਹਨ। ਕਲੇਰ ਕੰਠ ਆਪਣੇ ਸੈਡ ਸੌਂਗਸ ਦੇ ਲਈ ਜਾਣੇ ਜਾਂਦੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਵਿਲੱਖਣ ਪਛਾਣ ਬਣਾਈ ਹੈ।
ਕਲੇਰ ਕੰਠ ਦੀ ਨਿੱਜੀ ਜ਼ਿੰਦਗੀ
ਕਲੇਰ ਕੰਠ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਵਿਆਹੇ ਹੋਏ ਹਨ ਅਤੇ ਉਹ ਆਪਣੇ ਭਰਾਵਾਂ ਦੇ ਨਾਲ ਜੁਆਇੰਟ ਫੈਮਿਲੀ ‘ਚ ਰਹਿੰਦੇ ਹਨ।ਉਨ੍ਹਾਂ ਦੇ ਘਰ ‘ਚ ਅੱਜ ਵੀ ਇੱਕੋ ਰਸੋਈ ‘ਚ ਰੋਟੀ ਬਣਦੀ ਹੈ।
- GTC Pollywood