ਗਾਇਕ ਗਿੱਪੀ ਗਰੇਵਾਲ ਦੇ ਪੁੱਤਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੇ ਇੱਕ ਵੀਡੀਓ ਆਪਣੇ ਪੁੱਤਰ ਦੇ ਨਾਲ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸ਼ਿੰਦਾ ਗਰੇਵਾਲ ਸਿਰ ‘ਤੇ ਹੈਲਮੇਟ ਪਹਿਨੇ ਹੋਏ ਨਜ਼ਰ ਆ ਰਿਹਾ ਹੈ ਅਤੇ ਇਸ ਤੋਂ ਬਾਅਦ ਗਿੱਪੀ ਗਰੇਵਾਲ ਕਹਿੰਦੇ ਹਨ ਕਿ ਕਿੰਨੇ ਸਾਲ ਦਾ ਹੋ ਗਿਆ ।
Add GTC Pollywood on Google

_54467e23b60fa09e027c4cb78fdcf3a2_1280X720.webp)
ਜਿਸ ‘ਤੇ ਸ਼ਿੰਦਾ ਕਹਿੰਦਾ ਹੈ ਕਿ ਪੰਦਰਾਂ ਸਾਲ ਦਾ ਜਿਸ ‘ਤੇ ਗਿੱਪੀ ਕਹਿੰਦੇ ਹਨ ਕਿ ਪੰਦਰਾਂ ਸਾਲਾਂ ਵਾਲਿਆਂ ਆਪਣੀ ਸ਼ਕਲ ਤਾਂ ਵਿਖਾ। ਗਿੱਪੀ ਗਰੇਵਾਲ ਆਪਣੇ ਪੁੱਤ ਨੂੰ ਜਨਮਦਿਨ ਦੀ ਵਧਾਈ ਦਿੰਦੇ ਹਨ।

ਸ਼ਿੰਦਾ ਗਰੇਵਾਲ ਵੀ ਅਦਾਕਾਰੀ ‘ਚ ਸਰਗਰਮ
ਸ਼ਿੰਦਾ ਗਰੇਵਾਲ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ । ਉਹ ਪੜ੍ਹਾਈ ਦੇ ਨਾਲ ਨਾਲ ਕੁਝ ਕੁ ਫ਼ਿਲਮਾਂ ‘ਚ ਕੰਮ ਵੀ ਕਰ ਚੁੱਕਿਆ ਹੈ। ਜਿਸ ‘ਚ ਦਿਲਜੀਤ ਦੋਸਾਂਝ ਦੀ ਫ਼ਿਲਮ ‘ਹੌਂਸਲਾ ਰੱਖ’, ‘ਫਰਾਰ’ ਅਤੇ ਅਕਾਲ ‘ਚ ਨਜ਼ਰ ਆ ਚੁੱਕਿਆ ਹੈ।

ਇਸ ਤੋਂ ਇਲਾਵਾ ਉਸ ਨੇ ਸ਼ਿੰਦਾ ਸ਼ਿੰਦਾ ਨੋ ਪਾਪਾ ‘ਚ ਵੀ ਅਦਾਕਾਰੀ ਕਰ ਚੁੱਕਿਆ ਹੈ। ਸ਼ਿੰਦਾ ਗਰੇਵਾਲ ਦੇ ਦੋ ਹੋਰ ਭਰਾ ਹਨ ਵੱਡਾ ਏਕਮ ਗਰੇਵਾਲ ਅਤੇ ਛੋਟਾ ਗੁਰਬਾਜ਼ ਗਰੇਵਾਲ ਹੈ। ਏਕਮ ਗਰੇਵਾਲ ਡਾਇਰੈਕਸ਼ਨ ਦੀਆਂ ਬਾਰੀਕੀਆਂ ਦੇ ਨਾਲ ਨਾਲ ਇੱਕ ਫ਼ਿਲਮ ‘ਚ ਵੀ ਕੰਮ ਕਰ ਰਿਹਾ ਹੈ।
- GTC Pollywood