logo
logo

ਕਰਣ ਔਜਲਾ ਨੇ ਆਪਣੇ ਵਿਰੋਧੀਆਂ ਨੂੰ ਵੀਡੀਓ ਰਾਹੀਂ ਦਿੱਤਾ ਜਵਾਬ, ਕਿਹਾ “ਫੁੱਫੜ ਤੁਹਾਡਾ ਘਰਾਲੇ ਆਲਾ ਬੈਠਾ ਹਾਲੇ’

ਕਰਣ ਔਜਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ “ਕੀੜਾ ਸੀ ਇੱਕ, ਇੱਕ ਦੋ ਜਣੇ ਜ਼ਿਆਦਾ ਹੀ ਬੋਲਦੇ ਸੀ।ਪਰ ਇਨ੍ਹਾਂ ਨੂੰ ਪਤਾ ਨਹੀਂ ਫੁੱਫੜ ਘਰਾਲੇ ਆਲਾ ਬੈਠਾ ਹਾਲੇ।ਫਿਰ ਮੈਂ ਕਿਹਾ ਮਾਮਾ ਚੱਕ ਪੈੱਨ ਤੇ ਕਾਪੀ ਤੇ ਹੋ ਜਾ ਇਨ੍ਹਾਂ ਦੇ ਵੱਲ ਨੂੰ। ਫਿਰ ਮੈਂ ਇਹ ਗਾਣਾ ਲਿਖਿਆ”। ਸੋਸ਼ਲ ਮੀਡੀਆ ਤੇ ਗਾਇਕ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਫੈਨਸ ਵੀ ਵੀ ਇਸ ਵੀਡੀਓ ‘ਤੇ ਰਿਐਕਸ਼ਨ ਦੇ ਰਹੇ ਹਨ। 

ਕਰਣ ਔਜਲਾ ਦਾ ਵਰਕ ਫ੍ਰੰਟ 

ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਬਹੁਤ ਹੀ ਛੋਟੀ ਉਮਰ ‘ਚ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ । ਪੰਜਾਬੀ ਇੰਡਸਟਰੀ ‘ਚ ਉਹ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣੇ ਜਾਂਦੇ ਹਨ।

ਕਰਣ ਔਜਲਾ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਰਣ ਔਜਲਾ ਦੀ ਨਿੱਜੀ ਜ਼ਿੰਦਗੀ ਦੀ ਤਾਂ ਉਹ ਬਹੁਤ ਹੀ ਉਤਰਾਅ ਚੜ੍ਹਾਅ ਵਾਲੀ ਰਹੀ ਹੈ ਅਤੇ ਕਰਣ ਔਜਲਾ ਬਹੁਤ ਹੀ ਛੋਟੇ ਸਨ ਜਦੋਂ ਉਨ੍ਹਾਂ ਦੇ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ । ਪਰ ਕਰਣ ਔਜਲਾ ਨੇ ਆਪਣੇ ਦਮ ਤੇ ਇੰਡਸਟਰੀ ‘ਚ ਜਗ੍ਹਾ ਬਣਾਈ ਅਤੇ ਅੱਜ ਉਨ੍ਹਾਂ ਦੇ ਗਿਣਤੀ ਟੌਪ ਦੇ ਪੰਜਾਬੀ ਗਾਇਕਾਂ ‘ਚ ਆਉਂਦੀ ਹੈ।  

- GTC Pollywood

Top Stories