logo
logo

ਆਪਣੇ ਪਤੀ ਦੇ ਨਾਲ ਵੈਕੇਸ਼ਨ ‘ਤੇ ਨੀਰੂ ਬਾਜਵਾ, ਸਾਂਝੀਆਂ ਕੀਤੀਆਂ ਤਸਵੀਰਾਂ

ਅਦਾਕਾਰਾ ਨੀਰੂ ਬਾਜਵਾ ਆਪਣੇ ਪਤੀ ਦੇ ਨਾਲ ਵੈਕੇਸ਼ਨ ‘ਤੇ ਗਈ ਹੈ। ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਤੀ ਦੇ ਨਾਲ ਵੈਕੇਸ਼ਨ ਇਨਜੁਆਏ ਕਰ ਰਹੀ ਹੈ। ਸੋਸ਼ਲ ਮੀਡੀਆ ਤੇ ਅਦਾਕਾਰਾ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਨੀਰੂ ਬਾਜਵਾ ਦਾ ਵਰਕ ਫ੍ਰੰਟ 

ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਤੋਂ ਕੀਤੀ ਸੀ ।

ਪਰ ਬਾਲੀਵੁੱਡ ‘ਚ ਕੁਝ ਕੌੜੇ ਅਨੁਭਵਾਂ ਦੇ ਕਾਰਨ ਉਨ੍ਹਾਂ ਨੇ ਬਾਲੀਵੁੱਡ ਨੂੰ ਸਦਾ ਦੇ ਲਈ ਅਲਵਿਦਾ ਆਖ ਦਿੱਤਾ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ ਅਤੇ ਅੱਜ ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਹੀਰੋਇਨਾਂ ਚੋਂ ਇੱਕ ਹਨ।

ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਹੈਰੀ ਜਵੰਦਾ ਦੇ ਨਾਲ ਵਿਆਹ ਕਰਵਾਇਆ ਹੈ। ਜਿਸ ਤੋਂ ਉਨ੍ਹਾਂ ਦੀਆਂ ਤਿੰਨ ਧੀਆਂ ਹਨ । ਵੱਡੀ ਧੀ ਦਾ ਜਨਮ ਪਹਿਲਾਂ ਹੋਇਆ ਸੀ ।

ਜਦੋਂਕਿ ਛੋਟੀਆਂ ਦੋਨੇਂ ਟਵਿਨਸ ਹਨ । ਨੀਰੂ ਬਾਜਵਾ ਹੋਰੀਂ ਖੁਦ ਵੀ ਤਿੰਨ ਭੈਣਾਂ ਹਨ, ਛੋਟੀ ਭੈਣ ਰੁਬੀਨਾ ਬਾਜਵਾ ਵੀ ਫ਼ਿਲਮਾਂ ‘ਚ ਸਰਗਰਮ ਹੈ। 

- GTC Pollywood

Top Stories