ਸਿੱਧੂ ਮੂਸੇਵਾਲਾ ਦਾ ਟੋਰਾਂਟੋ ‘ਚ ਹੋਲੋਗ੍ਰਾਮ ਸ਼ੋਅ ਹੋਇਆ। ਜਿਸ ‘ਚ ਗਾਇਕ ਦੇ ਮਾਪੇ ਵੀ ਪਹੁੰਚੇ ਹੋਏ ਸਨ ਅਤੇ ਮਰਹੂਮ ਗਾਇਕ ਦਾ ਛੋਟਾ ਭਰਾ ਵੀ ਆਪਣੇ ਮਾਪਿਆਂ ਦੇ ਨਾਲ ਪਹੁੰਚਿਆ ਸੀ । ਇਸ ਸ਼ੋਅ ਦੀ ਸ਼ੁਰੂਆਤ ਗੀਤ '295' ਦੇ ਨਾਲ ਹੋਈ ਸੀ। ਇਸ ਪਰਫਾਰਮੈਂਸ ‘ਚ ਥ੍ਰੀ ਡੀ ਹੋਲੋਗ੍ਰਾਫਿਕ ਟੈਕਨੋਲੋਜੀ ਅਤੇ ਉਨ੍ਹਾਂ ਦੇ ਓਰੀਜਨਲ ਵੋਕਲ ਦਾ ਇਸਤੇਮਾਲ ਕਰਕੇ ਮਰਹੂਮ ਗਾਇਕ ਦੀ ਪਰਫਾਰਮੈਂਸ ਦੇ ਨਾਲ ਗਾਇਕ ਦੀ ਮੌਜੂਦਗੀ ਦਰਜ ਕਰਵਾਈ ਗਈ।
Add GTC Pollywood on Google

ਇਸ ਸ਼ੋਅ ‘ਚ ਵੱਡੀ ਗਿਣਤੀ ‘ਚ ਸਰੋਤੇ ਸ਼ੋਅ ਵੇਖਣ ਦੇ ਲਈ ਪਹੁੰਚੇ ਸਨ । ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਪੰਜਾਬੀ ਗਾਇਕ ਦੀ ਮੌਤ ਤੋਂ ਬਾਅਦ ਉਸ ਦਾ ਪਹਿਲਾ ਹੋਲੋਗ੍ਰਾਮ ਅਧਾਰਿਤ ਵਰਲਡ ਟੂਰ ਸੀ।
ਛੋਟੇ ਸਿੱਧੂ ਨੇ ਵੀ ਦਰਜ ਕਰਵਾਈ ਮੌਜੂਦਗੀ
ਇਸ ਹੋਲੋਗ੍ਰਾਮ ਟੂਰ ਦੇ ਦੌਰਾਨ ਛੋਟਾ ਸਿੱਧੂ ਵੀ ਨਜ਼ਰ ਆਇਆ ਅਤੇ ਉਸ ਨੇ ਆਪਣੀ ਮੌਜੂਦਗੀ ਦੇ ਨਾਲ ਸ਼ੋਅ ‘ਚ ਮੌਜੂਦਗੀ ਦੇ ਨਾਲ ਆਪਣੀ ਤੋਤਲੀ ਆਵਾਜ਼ ‘ਚ ਗੀਤ ਗਾਇਆ ਅਤੇ ਲੋਕਾਂ ਨੇ ਵੀ ਖੂਬ ਹੂਟਿੰਗ ਕੀਤੀ ਅਤੇ ਨਿੱਕੇ ਸਿੱਧੂ ਤੇ ਖੂਬ ਪਿਆਰ ਲੁਟਾਇਆ।
ਨਿੱਕੇ ਸਿੱਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਨਿੱਕੇ ਸਿੱਧੂ ਨੇ ਆਪਣੇ ਭਰਾ ਦਾ ਸਟਾਈਲ ਅਪਣਾਉਂਦੇ ਹੋਏ ਪੱਟ ਤੇ ਥਾਪੀ ਵੀ ਮਾਰੀ । ਸੋਸ਼ਲ ਮੀਡੀਆ ‘ਤੇ ਨਿੱਕੇ ਸਿੱਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
- GTC Pollywood